ਪਹਿਲਗਾਮ ’ਚ ਰਾਫਟ ਬੋਟ ਪਲਟਣ ਨਾਲ ਅਹਿਮਦਾਬਾਦ ਨਿਵਾਸੀ ਪਤੀ-ਪਤਨੀ ਦੀ ਮੌਤ

Tuesday, May 23, 2023 - 12:48 PM (IST)

ਪਹਿਲਗਾਮ ’ਚ ਰਾਫਟ ਬੋਟ ਪਲਟਣ ਨਾਲ ਅਹਿਮਦਾਬਾਦ ਨਿਵਾਸੀ ਪਤੀ-ਪਤਨੀ ਦੀ ਮੌਤ

ਸ਼੍ਰੀਨਗਰ/ਜੰਮੂ, (ਉਦੇ)- ਕਸ਼ਮੀਰ ਘੁੰਮਣ ਆਏ ਇਕ ਪਤੀ-ਪਤਨੀ ਦੀ ਪਹਿਲਗਾਮ ’ਚ ਲਿੱਦਰ ਨਦੀ ’ਚ ਰਾਫਟਿੰਗ ਦੌਰਾਨ ਕਿਸ਼ਤੀ ਪਲਟਣ ਨਾਲ ਮੌਤ ਹੋ ਗਈ। ਜੋੜੇ ਦੀ ਪਛਾਣ ਪਟੇਲ ਭੀਖਾਭਾਈ ਅੰਬਾਲਾਲ ਤੇ ਪਟੇਲ ਸ਼ਰਮੀਲਾਬੇਨ ਨਿਵਾਸੀ ਸਾਈਜਾਪੁਰ ਬੋਘਾ, ਅਹਿਮਦਾਬਾਦ (ਗੁਜਰਾਤ) ਦੇ ਰੂਪ ’ਚ ਹੋਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸੈਲਾਨੀਆਂ ਦਾ ਇਕ ਗਰੁੱਪ ਪਹਲਿਗਾਮ ’ਚ ਵਹਿਣ ਵਾਲੀ ਲਿੱਦਰ ਨਦੀ ’ਚ ਰਾਫਟਿੰਗ ਕਰ ਰਿਹਾ ਸੀ। ਇਸ ਦੌਰਾਨ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਕਿਸ਼ਤੀ ’ਚ ਸਵਾਰ ਸੈਲਾਨੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਕਤ ਪਤੀ-ਪਤਨੀ ਦੀ ਡੁੱਬਣ ਨਾਲ ਮੌਤ ਹੋ ਗਈ।

ਇਸ ਘਟਨਾ ’ਚ ਇਕ ਹੋਰ ਔਰਤ ਜ਼ਖ਼ਮੀ ਵੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਨਾਜ਼ੁਕ ਹੈ। ਉਸ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅਨੰਤਨਾਗ ’ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣ ਮੁਸਕਾਨ ਖਾਨ ਪਤਨੀ ਪ੍ਰਵੀਨ ਸ਼ੇਖ ਨਿਵਾਸੀ ਮੁੰਬਈ ਦੇ ਰੂਪ ’ਚ ਹੋਈ ਹੈ।


author

Rakesh

Content Editor

Related News