ਜੰਮੂ-ਕਸ਼ਮੀਰ ''ਚ ਵੱਖ-ਵੱਖ ਹਾਦਸਿਆਂ ''ਚ ਦੋ ਜਵਾਨਾਂ ਸਮੇਤ ਤਿੰਨ ਦੀ ਮੌਤ

Wednesday, Sep 30, 2020 - 09:06 PM (IST)

ਜੰਮੂ-ਕਸ਼ਮੀਰ ''ਚ ਵੱਖ-ਵੱਖ ਹਾਦਸਿਆਂ ''ਚ ਦੋ ਜਵਾਨਾਂ ਸਮੇਤ ਤਿੰਨ ਦੀ ਮੌਤ

ਜੰਮੂ : ਜੰਮੂ-ਕਸ਼ਮੀਰ ਦੇ ਉਧਮਪੁਰ ਅਤੇ ਡੋਡਾ ਜ਼ਿਲ੍ਹਿਆਂ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਫੌਜ ਦੇ ਦੋ ਜਵਾਨਾਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਮ੍ਰਿਤਕ ਜਵਾਨਾਂ ਦੀ ਪਛਾਣ ਜੰਮੂ-ਕਸ਼ਮੀਰ ਰਾਈਫਲਜ਼ ਦੇ ਹਵਲਦਾਰ ਸੁਰੇਸ਼ ਕੁਮਾਰ ਅਤੇ ਨਾਇਕ ਵੀ.ਐੱਮ. ਪਵਾਰ ਦੇ ਤੌਰ 'ਤੇ ਹੋਈ ਹੈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਉਧਮਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ 50 ਫੁੱਟ ਡੂੰਘੀ ਖੱਡ 'ਚ ਡਿੱਗ ਗਈ ਸੀ, ਜਿਸ ਨਾਲ ਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜਵਾਨਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ।

ਇੱਕ ਹੋਰ ਹਾਦਸੇ 'ਚ, ਡੋਡਾ ਜ਼ਿਲ੍ਹੇ ਦੇ ਗੰਦੋਹ ਇਲਾਕੇ 'ਚ ਇੱਕ ਡੂੰਘੀ ਖੱਡ 'ਚ ਇੱਕ ਕਾਰ ਦੇ ਡਿੱਗਣ ਨਾਲ 50 ਸਾਲਾ ਸ਼ਖਸ ਦੀ ਬੁੱਧਵਾਰ ਨੂੰ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪਵਨ ਕੁਮਾਰ (34) ਅਤੇ ਉਨ੍ਹਾਂ ਦੀ ਪਤਨੀ ਪੂਜਾ ਦੇਵੀ (30) ਹਾਦਸੇ 'ਚ ਜ਼ਖ਼ਮੀ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


author

Inder Prajapati

Content Editor

Related News