ਬਿਜਲੀ ਦੇ ਖੰਭੇ ਹੇਠਾਂ ਦੱਬਣ ਨਾਲ 2 ਚੋਰਾਂ ਦੀ ਮੌਤ

02/28/2017 3:15:20 PM

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੇ ਬਲੀਆ ਦੇ ਗੜਵਾਰ ਖੇਤਰ ''ਚ ਦੋ ਬਿਜਲੀ ਦੀ ਤਾਰਾਂ ਕੱਟਣ ਆਏ ਚੋਰਾਂ ਦੀ ਬਿਜਲੀ ਦੇ ਖੰਭੇ ਹੇਠਾਂ ਦੱਬਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਚੌਕਾਰੀ ਪਿੰਡ ਦੇ ਬਾਲੇਸ਼ਵਰ ਰਾਜਭਰ ਸੋਮਵਾਰ ਆਪਣੇ ਕਣਕ ਦੇ ਖੇਤ ''ਚ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਕੱਟੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਅਤੇ ਡਿੱਗਿਆ ਹੋਇਆ ਬਿਜਲੀ ਦਾ ਖੰਭਾ ਦੇਖਿਆ। ਖੰਭੇ ਹੇਠਾਂ ਅਜੈ ਅਤੇ ਵਿੱਕੀ ਰਾਜਭਰ ਦੱਬੇ ਹੋਏ ਸਨ। ਦੋਹਾਂ ਵਿਅਕਤੀਆਂ ਨੂੰ ਖੰਭੇ ਹੇਠੋਂ ਬਾਹਰ ਕੱਢਿਆ ਗਿਆ। ਜਿੱਥੇ ਇਕ ਦੀ ਮੌਕੇ ''ਤੇ ਹੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News