ਮੁੰਬਈ ਹਵਾਈ ਅੱਡੇ ’ਤੇ 3.7 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਫੜੇ 2 ਯਾਤਰੀ

11/28/2021 2:24:36 AM

ਨਵੀਂ ਦਿੱਲੀ - ਆਪ੍ਰੇਸ਼ਨ ਚੈੱਕ ਸ਼ਰਟਸ ਤਹਿਤ ਡਾਟਾ ਐਨਾਲਿਟਿਕਸ ਦੀ ਵਰਤੋਂ ਕਰਦੇ ਹੋਏ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਭਾਰਤ ਦੇ ਬਾਹਰ ਵਿਦੇਸ਼ੀ ਕਰੰਸੀ ਦੀ ਸਮੱਗਲਿੰਗ ਕਰਨ ਦੇ ਇਰਾਦੇ ਨਾਲ 2 ਯਾਤਰੀਆਂ ’ਤੇ ਵਿਸ਼ੇਸ਼ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ - ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ

ਵਿੱਤ ਮੰਤਰਾਲਾ ਅਨੁਸਾਰ ਡੀ. ਆਰ. ਆਈ. ਦੇ ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਯਾਤਰੀਆਂ ਨੂੰ ਕੱਲ ਸਵੇਰੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਰੋਕਿਆ। ਉਹ ਸ਼ਾਰਜਾਹ ਦੀ ਯਾਤਰਾ ਕਰਨ ਵਾਲੇ ਸਨ। ਉਨ੍ਹਾਂ ਦੇ ਸਾਮਾਨ ਦੀ ਜਾਂਚ ਦੌਰਾਨ ਅਮਰੀਕੀ ਡਾਲਰ ਤੇ ਸਾਊਦੀ ਦਿਰਹਮ ਦੇ ਰੂਪ ’ਚ 3.7 ਕਰੋੜ ਰੁਪਏ ਦੀ ਕੀਮਤ ਦੀ ਵਿਦੇਸ਼ੀ ਕਰੰਸੀ ਮਿਲੀ। ਵਿਦੇਸ਼ੀ ਕਰੰਸੀ ਨੂੰ ਕੈਰੀ-ਆਨ ਲਗੇਜ ਦੇ ਹੇਠਲੇ ਹਿੱਸੇ ਵਿਚ ਚਾਲਾਕੀ ਨਾਲ ਡਿਜ਼ਾਈਨ ਕੀਤੀ ਗਈ ਥਾਂ ’ਚ ਲੁਕੋ ਕੇ ਰੱਖਿਆ ਗਿਆ ਸੀ। ਫੜੇ ਗਏ 2 ਯਾਤਰੀਆਂ ਕੋਲ ਉਕਤ ਵਿਦੇਸ਼ੀ ਕਰੰਸੀ ਦੇ ਗੈਰ-ਕਾਨੂੰਨੀ ਕਬਜ਼ੇ ਜਾਂ ਕਾਨੂੰਨੀ ਬਰਾਮਦ ਲਈ ਕੋਈ ਦਸਤਾਵੇਜ਼ ਨਹੀਂ ਸਨ। ਇਨ੍ਹਾਂ ਯਾਤਰੀਆਂ ਤੋਂ ਬਰਾਮਦ ਵਿਦੇਸ਼ੀ ਕਰੰਸੀ ਨੂੰ ਕਸਟਮ ਡਿਊਟੀ ਐਕਟ ਤਹਿਤ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News