2 ਵਿਦੇਸ਼ੀ ਪਿਸਤੌਲ, ਮੋਟਰਸਾਈਕਲ ਤੇ ਦੋ ਮੋਬਾਈਲ ਸਣੇ 2 ਮੁਲਜ਼ਮ ਕਾਬੂ

Monday, Aug 03, 2026 - 05:16 PM (IST)

2 ਵਿਦੇਸ਼ੀ ਪਿਸਤੌਲ, ਮੋਟਰਸਾਈਕਲ ਤੇ ਦੋ ਮੋਬਾਈਲ ਸਣੇ 2 ਮੁਲਜ਼ਮ ਕਾਬੂ

ਤਰਨਤਾਰਨ(ਰਮਨ)- ਥਾਣਾ ਖਾਲੜਾ ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ 2 ਵਿਦੇਸ਼ੀ ਪਿਸਤੌਲ, 2 ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਦੇ ਸਬੰਧ ਵਿਚ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਬਟਾਲਾ ਪੁਲਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ DIG ਨੇ ਕੀਤਾ ਵੱਡਾ ਖੁਲਾਸਾ

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਜਦੋਂ ਮੁੱਖ ਅਫਸਰ ਥਾਣਾ ਖਾਲੜਾ ਸਮੇਤ ਸਾਥੀ ਕਰਮਚਾਰੀ ਗਸ਼ਤ ਦੇ ਸਬੰਧ ਵਿਚ ਟੀ-ਪੁਆਇਟ ਮਾੜੀਮੇਘਾ ਮੌਜੂਦ ਸੀ ਅਤੇ ਨਾਕਾਬੰਦੀ ਕਰਕੇ ਸ਼ੱਕੀ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਕ ਮੋਟਰਸਾਇਕਲ ਸਪਲੈਂਡਰ ਭਿੱਖੀਵਿੰਡ ਦੀ ਸਾਇਡ ਤੋਂ ਆਇਆ, ਜਿਸ ਪਰ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ’ਤੇ ਕਾਬੂ ਕੀਤਾ ਤੇ ਰੋਸ਼ਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾੜੀਮੇਘਾ ਦੀ ਡੱਬ ਵਿਚੋਂ ਇਕ ਪਿਸਤੌਲ ਸਮੇਤ ਖਾਲੀ ਮੈਗਜ਼ੀਨ ਅਤੇ ਜੇਬ ਵਿਚੋਂ ਦੋ ਮੋਬਾਈਲ ਜਦਕਿ ਸ਼ਿਵ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮਾੜੀਮੇਘਾ ਦੀ ਡੱਬ ਵਿਚੋਂ ਇਕ ਪਿਸਤੌਲ ਸਮੇਤ ਖਾਲੀ ਮੈਗਜ਼ੀਨ ਬਰਾਮਦ ਹੋਇਆ। ਜਿਸ ’ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਡੀ.ਐੱਸ.ਪੀ ਸੋਨੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਦੋਵੇਂ ਪਿਸਤੌਲ ਇਟਲੀ ਦੇ ਬਣੇ ਹੋਏ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈਂਦੇ ਹੋਏ ਮਾਨਯੋਗ ਅਦਾਲਤ ਪਾਸੋਂ ਹਾਸਲ ਕੀਤੇ ਗਏ ਰਿਮਾਂਡ ਦੌਰਾਨ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿਚ ਕਈ ਹੋਰ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News