ਜੰਮੂ ਕਸ਼ਮੀਰ : ਬਾਰਾਮੂਲਾ 'ਚ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ

06/01/2023 11:43:31 AM

ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਤੋਂ ਲਸ਼ਕਰ-ਏ-ਤੋਇਬਾ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਫ੍ਰੇਸਟਿਹਾਰ ਕ੍ਰੀਰੀ ਪਿੰਡ 'ਚ ਅੱਤਵਾਦੀਆਂ ਦੀ ਆਵਾਜਾਈ ਦੇ ਸੰਬੰਧ 'ਚ ਇਕ ਵਿਸ਼ੇਸ਼ ਇਨਪੁਟ ਤੋਂ ਬਾਅਦ ਸੰਯੁਕਤ ਫ਼ੋਰਸਾਂ ਵਲੋਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਪੁਲਸ ਦੇ ਇਕ ਬਿਆਨ 'ਚ ਕਿਹਾ ਗਿਆ ਹੈ,''ਇਕ ਇਨਪੁਟ ਤੋਂ ਬਾਅਦ ਬਾਰਾਮੂਲਾ ਪੁਲਸ ਅਤੇ 29 ਆਰ.ਆਰ. ਦੇ ਸੰਯੁਕਤ ਫ਼ੋਰਸਾਂ ਨੇ ਫ੍ਰੇਸਟੀਹਾਰ ਵਾਰਿਪੋਰਾ ਕ੍ਰਾਸਿੰਗ ਕ੍ਰੀਰੀ 'ਚ ਇਕ ਐੱਮ.ਵੀ.ਸੀ.ਪੀ. (ਮੋਬਾਇਲ ਵਾਹਨ ਚੈੱਕ ਪੋਸਟ) ਰੱਖਿਆ। ਕ੍ਰਾਸਿੰਗ ਵਲੋਂ ਆ ਰਹੇ 2 ਸ਼ੱਕੀ ਵਿਅਕਤੀਆਂ ਨੇ ਇਕ ਸੰਯੁਕਤ ਨਾਕਾ ਪਾਰਟੀ ਨੂੰ ਦੇਖਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ ਪਰ ਚਤੁਰਾਈ ਨਾਲ ਫੜ ਲਿਆ ਗਿਆ।''

ਪੁਲਸ ਨੇ ਕਿਹਾ,''ਉਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 2 ਚੀਨੀ ਪਿਸਤੌਲ, 2 ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ।'' ਉਨ੍ਹਾਂ ਨੇ ਦੋਹਾਂ ਦੀ ਪਛਾਣ ਫ੍ਰੇਸਟਿਹਾਰ ਕ੍ਰੀਰੀ ਦੇ ਸੁਹੈਨ ਗੁਲਜ਼ਾਰ ਅਤੇ ਲਸ਼ਕਰ ਨਾਲ ਜੁੜੇ ਵਸੀਮ ਅਹਿਮਦ ਪਾਟਾ ਹੁਡੀਪੋਰਾ ਰਫ਼ੀਆਬਾਦ ਵਜੋਂ ਕੀਤੀ। ਪੁਲਸ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਐਕਟ ਅਤੇ ਯੂ.ਏ. (ਪੀ) ਐਕਟ ਦੇ ਅਧੀਨ ਮਾਮਲਾ ਕ੍ਰੀਰੀ ਥਾਣੇ 'ਚ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ।


DIsha

Content Editor

Related News