ਕੁਪਵਾੜਾ ’ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

Saturday, Jul 30, 2022 - 10:48 AM (IST)

ਕੁਪਵਾੜਾ ’ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ 2 'ਹਾਈਬ੍ਰਿਡ' ਅੱਤਵਾਦੀਆਂ ਨੂੰ ਗ੍ਰਿਫ਼ਤਾਰ ਦਾ ਉਨ੍ਹਾਂ ਕੋਲੋਂ ਚਾਰ ਪਿਸਤੌਲਾਂ ਅਤੇ 10 ਗ੍ਰਨੇਡ ਬਰਾਮਦ ਕੀਤੇ ਹਨ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਦੋਹਾਂ ਨੂੰ ਕੁਪਵਾੜਾ ਪੁਲਸ ਅਤੇ ਫ਼ੌਜ ਦੀ 28 ਰਾਸ਼ਟਰੀ ਰਾਈਫਲਜ਼ ਨੇ ਮੈਦਾਨਪੋਰਾ ਕੁਪਵਾੜਾ 'ਚ ਘੇਰਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਕ ਭਰੋਸੇਯੋਗ ਸੂਚਨਾ ਮਿਲਣ ਤੋਂ ਬਾਅਦ ਇਤ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੌਰਾਨ ਇਹ ਗ੍ਰਿਫ਼ਤਾਰੀ ਹੋਈ। ਕੁਪਵਾੜਾ ਦੇ ਸੀਨੀਅਰ ਪੁਲਸ ਸੁਪਰਡੈਂਟ ਯੁਗਲ ਮਨਹਾਸ ਨੇ ਕਿਹਾ,''ਇਕ ਭਰੋਸੇਯੋਗ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਲਸ਼ਕਰ-ਏ-ਤੋਇਬਾ ਨਾਲ ਜੁੜੇ 2 ਅੱਤਵਾਦੀ ਸਹਿਯੋਗੀਆਂ ਨੇ ਅੱਤਵਾਦੀ ਸੰਬੰਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਮੈਦਾਨਪੋਰਾ ਲੋਲਾਬ 'ਚ ਪ੍ਰਵੇਸ਼ ਕੀਤਾ ਹੈ, ਖੇਤਰ 'ਚ ਇਕ ਸੰਯੁਕਤ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ। 

ਆਪਰੇਸ਼ਨ ਦੌਰਾਨ, ਇਕ ਵਾਹਨ ਲੋਡ ਵਾਹਕ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ। ਵਾਹਨ ਅਚਾਨਕ ਰੁਕ ਗਿਆ ਅਤੇ 2 ਲੋਕਾਂ ਨੇ ਉਸ 'ਚੋਂ ਛਾਲ ਮਾਰ ਦਿੱਤੀ।'' ਉਨ੍ਹਾਂ ਕਿਹਾ ਕਿ ਖਾਨ ਮੁਹੱਲਾ ਕਵਾੜੀ ਲਾਦਰਵਾਨ ਕੁਪਵਾਖਾ ਦੇ ਸ਼ਮੀਮ ਅਹਿਮਦ ਖਾਨ ਵਜੋਂ ਪਛਾਣੇ ਜਾਣ ਵਾਲੇ ਇਕ ਵਿਅਕਤੀ ਨੂੰ ਤੁਰੰਤ ਫੜ ਲਿਆ ਗਿਆ, ਜਦੋਂ ਕਿ ਦੂਜਾ ਸਾਥੀ ਖੇਤਾਂ 'ਚ ਦੌੜ ਗਿਆ। ਉਨ੍ਹਾਂ ਕਿਹਾ,''ਖਾਨ 10 ਹੱਥਗੋਲਿਆਂ ਨਾਲ ਭਰਿਆ ਬੈਗ ਲਿਜਾ ਰਿਹਾ ਸੀ।'' ਇਲਾਕੇ ਦੀ ਤਲਾਸ਼ੀ ਤੋਂ ਬਾਅਦ ਲੇਦਾਰਵਨ ਕਵਾੜੀ ਕੁਪਵਾੜਾ ਦੇ ਤਾਲਿਬ ਅਹਿਮਦ ਸ਼ੇਖ ਵਜੋਂ ਪਛਾਣੇ ਜਾਣ ਵਾਲੇ ਦੂਜੇ ਵਿਅਕਤੀ ਨੂੰ ਇਕ ਦੁਕਾਨ ਤੋਂ ਫੜ ਲਿਆ ਗਿਆ। ਸ਼੍ਰੀ ਮਨਹਾਸ ਨੇ ਕਿਹਾ,''ਉਸ ਦੇ ਬੈਗ ਦੀ ਤਲਾਸ਼ੀ ਤੋਂ ਚਾਰ ਪਿਸਤੌਲ, 8 ਪਿਸਤੌਲ ਮੈਗਜ਼ੀਨ ਅਤੇ ਪਿਸਤੌਲ ਦੀ 40 ਗੋਲੀਆਂ ਬਰਾਮਦ ਹੋਈਆਂ।'' ਪੁਲਸ ਅਨੁਸਾਰ 'ਹਾਈਬ੍ਰਿਡ' ਅੱਤਵਾਦੀ ਉਹ ਅੱਤਵਾਦੀ ਹਨ, ਜੋ ਨਾਗਰਿਕਾਂ ਦੇ ਰੂਪ 'ਚ ਵੱਖ-ਵੱਖ ਭੇਸ ਬਦਲਦੇ ਹਨ। ਐੱਸ.ਐੱਸ.ਪੀ. ਕੁਪਵਾੜਾ ਨੇ ਕਿਹਾ ਕਿ ਪੁਲਸ ਸਟੇਸ਼ਨ ਲਾਲਪੋਰਾ 'ਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ 'ਚ ਸ਼ਾਮਲ ਮਾਡਿਊਲ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News