ਨੌਰਾਤਿਆਂ ਦੌਰਾਨ ਹੁਣ ਤੱਕ 2 ਲੱਖ ਤੋਂ ਵਧ ਸ਼ਰਧਾਲੂਆਂ ਪੁੱਜੇ ਵੈਸ਼ਨੋ ਦੇਵੀ ਦੇ ਦਰਬਾਰ

Friday, Oct 04, 2019 - 11:48 AM (IST)

ਨੌਰਾਤਿਆਂ ਦੌਰਾਨ ਹੁਣ ਤੱਕ 2 ਲੱਖ ਤੋਂ ਵਧ ਸ਼ਰਧਾਲੂਆਂ ਪੁੱਜੇ ਵੈਸ਼ਨੋ ਦੇਵੀ ਦੇ ਦਰਬਾਰ

ਕੱਟੜਾ— ਨੌਰਾਤਿਆਂ ਦੌਰਾਨ ਵੈਸ਼ਨੋ ਦੇਵੀ ਭਵਨ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਪਹਿਲੇ 5 ਨੌਰਾਤਿਆਂ ਦੌਰਾਨ 2,03,593 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਦਰਬਾਰ 'ਚ ਮੱਥਾ ਟੇਕਿਆ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਾਰੀ ਨੌਰਾਤਿਆਂ 'ਚ ਕਰੀਬ 4 ਲੱਖ ਸ਼ਰਧਾਲੂਆਂ ਵਲੋਂ ਵੈਸ਼ਨੋ ਦੇਵੀ ਭਵਨ 'ਤੇ ਨਮਨ ਕੀਤਾ ਜਾਵੇਗਾ।

ਰਜਿਸਟਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਅਨੁਸਾਰ ਪਹਿਲੇ ਨੌਰਾਤੇ 'ਤੇ 48,953, ਦੂਜੇ ਨੌਰਾਤੇ 'ਤੇ 39 ਹਜ਼ਾਰ, ਤੀਜੇ ਨੌਰਾਤੇ 'ਤੇ 35 ਹਜ਼ਾਰ ਅਤੇ ਚੌਥੇ ਨੌਰਾਤੇ 'ਤੇ 41 ਹਜ਼ਾਰ ਸ਼ਰਧਾਲੂਆਂ ਵਲੋਂ ਵੈਸ਼ਨੋ ਦੇਵੀ ਭਵਨ 'ਤੇ ਨਮਨ ਕਰ ਕੇ ਮਾਂ ਭਗਵਤੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਉੱਥੇ ਹੀ 5ਵੇਂ ਨੌਰਾਤੇ 'ਤੇ ਦੇਰ ਰਾਤ ਤੱਕ 40 ਹਜ਼ਾਰ ਸ਼ਰਧਾਲੂਆਂ ਨੇ ਯਾਤਰਾ ਪਰਚੀ ਹਾਸਲ ਕਰ ਕੇ ਭਵਨ ਵੱਲ ਪ੍ਰਸਥਾਨ ਕਰ ਲਿਆ ਸੀ। ਯਾਤਰਾ 'ਚ ਵਾਧੇ ਕਾਰਨ ਵੈਸ਼ਨੋ ਦੇਵੀ ਯਾਤਰਾ ਮਾਰਗ, ਕੱਟੜਾ ਬਾਜ਼ਾਰ ਸਮੇਤ ਮੁੱਖ ਚੌਰਾਹਿਆਂ 'ਤੇ ਵੀ ਵਧ ਭੀੜ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਸ਼ਰਧਾਲੂ ਨੌਰਾਤੇ ਉਤਸਵ ਨੂੰ ਲੈ ਕੇ ਵੈਸ਼ਨੋ ਦੇਵੀ ਭਵਨ ਸਮੇਤ ਕੱਟੜਾ 'ਚ ਹੋਈ ਸਜਾਵਟ ਦਾ ਵੀ ਮਜ਼ਾ ਚੁੱਕ ਰਹੇ ਹਨ।


author

DIsha

Content Editor

Related News