ਘਰੇਲੂ ਕਲੇਸ਼ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, 2 ਮਾਸੂਮ ਬੱਚਿਆਂ ਨੇ ਗੁਆਈ ਜਾਨ
Tuesday, Jun 13, 2023 - 05:34 AM (IST)
ਜੈਪੁਰ (ਭਾਸ਼ਾ): ਰਾਜਸਥਾਨ ਦੇ ਜਾਲੋਲ ਜ਼ਿਲ੍ਹੇ ਦੇ ਚਿਤਲਵਾਨਾ ਥਾਣਾ ਖੇਤਰ ਵਿਚ ਸੋਮਵਾਰ ਤੜਕੇ ਪਰਿਵਾਰਕ ਕਲੇਸ਼ ਦੇ ਚਲਦਿਆਂ ਇਕ ਵਿਆਹੁਤਾ ਨੇ ਆਪਣੇ 2 ਬੱਚਿਆਂ ਦੇ ਨਾਲ ਘਰ ਦੇ ਬਾਹਰ ਬਣੇ ਪਾਣੀ ਦੇ ਕੁੰਡ ਵਿਚ ਛਾਲ ਮਾਰ ਦਿੱਤੀ। ਕੁੰਡ ਵਿਚ ਪਾਣੀ ਘੱਟ ਹੋਣ ਕਾਰਨ ਵਿਆਹੁਤਾ ਤਾਂ ਬੱਚ ਗਈ, ਪਰ ਦੋਵੇਂ ਬੱਚਿਆਂ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਅੱਜ 70 ਹਜ਼ਾਰ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ, PM ਮੋਦੀ ਵੰਡਣਗੇ ਨਿਯੁਕਤੀ ਪੱਤਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਕੁੰਡਕੀ ਪਿੰਡ ਵਾਸੀ ਸੋਹਨੀ ਬਿਸ਼ਨੋਈ (23) ਨੇ ਆਪਣੀ 3 ਸਾਲ ਦੀ ਧੀ ਸਮੀਕਸ਼ਾ ਤੇ 8 ਮਹੀਨੇ ਦੇ ਪੁੱਤਰ ਅਨੁਭਵ ਦੇ ਨਾਲ ਸੋਮਵਾਰ ਤੜਕੇ ਘਰ ਦੇ ਬਾਹਰ ਬਣੇ ਕੁੰਡ ਵਿਚ ਛਾਲ ਮਾਰ ਦਿੱਤੀ। ਕੁੰਡ ਵਿਚ ਪਾਣੀ ਘੱਟ ਹੋਣ ਕਾਰਨ ਸੋਹਨੀ ਬੱਚ ਗਈ ਜਦਕਿ ਦੋਵੇਂ ਬੱਚਿਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵਿਆਹੁਤਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਪੋਸਟਮਾਰਟਮ ਤੋਂ ਬਾਅਦ 2 ਬੱਚਿਆਂ ਦੀਆਂ ਲਾਸ਼ਾਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੱਧ ਪ੍ਰਦੇਸ਼ ਸਰਕਾਰ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਹਵਾਈ ਫ਼ੌਜ ਨੂੰ ਜਾਰੀ ਹੋਏ ਨਿਰਦੇਸ਼
ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਆਹੁਤਾ ਦੇ ਬਿਆਨ ਤੇ ਰਿਸ਼ਤੇਦਾਰਾਂ ਵੱਲੋਂ ਦਰਜ ਸ਼ਿਕਾਇਤ ਦੇ ਅਧਾਰ 'ਤੇ ਪਤੀ ਦੇ ਖ਼ਿਲਾਫ਼ ਕੁੱਟਮਾਰ ਤੇ ਉਸ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਵਿਆਹੁਤਾ ਦਾ ਉਸ ਦੇ ਪਤੀ ਸਚਿਨ ਦੇ ਨਾਲ ਬੀਤੀ ਰਾਤ ਝਗੜਾ ਹੋ ਗਿਆ ਸੀ ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।