ਹਰਿਆਣਾ 'ਚ ਭਾਜਪਾ ਦੀ '50', ਆਜ਼ਾਦ ਵੀ ਦੇ ਗਏ ਸਮਰਥਨ
Wednesday, Oct 09, 2024 - 03:40 PM (IST)
ਹਰਿਆਣਾ- ਹਰਿਆਣਾ 'ਚ ਭਾਜਪਾ 48 ਸੀਟਾਂ ਜਿੱਤ ਕੇ ਜਿੱਥੇ 50 ਦੇ ਅੰਕੜੇ ਨੂੰ ਛੂਹਣ ਵਿਚ ਨਾਕਾਮ ਰਹੀ, ਉੱਥੇ ਹੀ ਬਹੁਮਤ ਮਿਲਣ ਦੇ ਬਾਵਜੂਦ ਅੱਜ 2 ਆਜ਼ਾਦ ਵਿਧਾਇਕਾਂ ਵਲੋਂ ਭਾਜਪਾ ਨੂੰ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਜਿਸ ਦੇ ਨਾਲ ਭਾਜਪਾ ਦੀ ਹਰਿਆਣਾ ਵਿਚ ਹਾਫ਼ ਸੈਂਚੂਰੀ ਪੂਰੀ ਹੋ ਗਈ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਪਾਰਟੀ ਨੇ ਲਗਾਤਾਰ ਤੀਜੀ ਵਾਰ ਸੱਤਾ 'ਚ ਵਾਪਸੀ ਕੀਤੀ ਹੈ। ਇਸ ਦਰਮਿਆਨ ਪਾਰਟੀ ਨੂੰ 2 ਹੋਰ ਆਜ਼ਾਦ ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਚੋਣਾਂ 'ਚ ਜਿੱਤ ਦੀ ਹੈਟ੍ਰਿਕ ਤੋਂ ਬਾਅਦ 2 ਆਜ਼ਾਦ ਵਿਧਾਇਕਾਂ ਦੇਵੇਂਦਰ ਕਾਦਯਾਨ ਅਤੇ ਰਾਜੇਸ਼ ਜੂਨ ਭਾਜਪਾ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਚੰਗੀ ਖ਼ਬਰ, ਵੱਧ ਗਈ ਗ੍ਰੈਜੂਏਟੀ ਦੀ ਹੱਦ
ਦੋਵੇਂ ਹੀ ਵਿਧਾਇਕਾਂ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਹਰਿਆਣਾ ਇੰਚਾਰਜ ਧਰਮੇਂਦਰ ਪ੍ਰਧਾਨ ਦੇ ਘਰ ਪ੍ਰਦੇਸ਼ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਤਾ ਲਈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਅਤੇ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਿਆਣਾ 'ਚ ਭਾਜਪਾ ਨੇ ਤੀਜੀ ਵਾਰ ਸੱਤਾ 'ਚ ਵਾਪਸੀ ਕੀਤੀ ਹੈ। ਉੱਥੇ ਹੀ ਜੰਮੂ 'ਚ ਭਾਵੇਂ ਹੀ ਭਾਜਪਾ ਸੱਤਾ ਤੱਕ ਨਹੀਂ ਪਹੁੰਚ ਸਕੀ ਪਰ ਉਸ ਦੇ ਵੋਟ ਸ਼ੇਅਰ 'ਚ ਵਾਧਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8