ਫੌਜ ਦੇ ਜਵਾਨ ਦੀ ਕੁੱਟਮਾਰ ਦੇ ਦੋਸ਼ ''ਚ ਦੋ ਪੁਲਸ ਮੁਲਾਜ਼ਮ ਮੁਅੱਤਲ; ਵੀਡੀਓ ਵਾਇਰਲ

Saturday, Sep 04, 2021 - 01:26 AM (IST)

ਫੌਜ ਦੇ ਜਵਾਨ ਦੀ ਕੁੱਟਮਾਰ ਦੇ ਦੋਸ਼ ''ਚ ਦੋ ਪੁਲਸ ਮੁਲਾਜ਼ਮ ਮੁਅੱਤਲ; ਵੀਡੀਓ ਵਾਇਰਲ

ਜੂਨਾਗੜ੍ਹ (ਗੁਜਰਾਤ) - ਗੁਜਰਾਤ ਵਿੱਚ ਜੂਨਾਗੜ੍ਹ ਜ਼ਿਲ੍ਹੇ ਦੇ ਦੋ ਪੁਲਸ ਮੁਲਾਜ਼ਮਾਂ ਨੂੰ ਫੌਜ ਦੇ ਇੱਕ ਜਵਾਨ ਦੀ ਕੁੱਟਮਾਰ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਘਟਨਾ ਨਾਲ ਸਬੰਧਿਤ ਵੀਡੀਓ ਵਾਇਰਲ ਹੋਣ  ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ। ਇਸ ਸੰਬੰਧ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਜੂਨਾਗੜ੍ਹ ਦੇ ਪੁਲਸ ਪ੍ਰਧਾਨ ਰਵੀ ਤੇਜਾ ਵਾਸਮਸੇੱਟੀ ਦੇ ਹੁਕਮ 'ਤੇ ਬੰਟਵਾ ਥਾਣੇ ਵਿੱਚ ਤਾਇਨਾਤ ਰਾਜੇਸ਼ ਬੰਧਿਆ ਅਤੇ ਚੇਤਨ ਮਕਵਾਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਮਾਨਵਦਾਰ ਤਾਲੁਕਾ ਦੇ ਪਦਰਦੀ ਪਿੰਡ ਵਿੱਚ 29 ਅਗਸਤ ਦੀ ਰਾਤ ਹੋਈ ਘਟਨਾ ਨਾਲ ਸਬੰਧਿਤ ਹੈ ਜਿਸ ਵਿੱਚ ਦੋਸ਼ੀ ਪੁਲਸ ਮੁਲਾਜ਼ਮ ਛੁੱਟੀ 'ਤੇ ਆਪਣੇ ਪਿੰਡ ਆਏ ਫੌਜ  ਦੇ ਜਵਾਨ ਕਾਂਹਾਭਾਈ ਕੇਸ਼ਵਾਲਾ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਦੇ ਦਿਖਾਈ ਦਿੱਤੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News