ਸੜਕ ਹਾਦਸੇ ''ਚ ਟਰੱਕ ਡਰਾਈਵਰ ਸਮੇਤ 2 ਦੀ ਮੌਤ

06/29/2017 7:29:10 AM

ਜਾਲੌਨ— ਉੱਤਰ ਪ੍ਰਦੇਸ਼ ਦੇ ਜਾਲੌਨ ਆਟਾ ਖੇਤਰ 'ਚ ਸਰੀਏ ਨਾਲ ਭਰੀਆ ਟਰੱਕ ਉਲਟ ਜਾਣ ਕਾਰਨ ਡਰਾਈਵਰ ਅਤੇ ਖਲਾਸੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਭੋਗਨੀਪੁਰ 'ਤੋਂ ਸਰੀਏ ਨਾਲ ਭਰੀਆ ਹੋਇਆ ਟਰੱਕ ਉਰਈ ਵੱਲ ਨੂੰ ਜਾ ਰਿਹਾ ਸੀ ਅਤੇ ਇਹ ਟਰੱਕ ਕੌਮੀ ਮਾਰਗ 'ਤੇ ਭਭੂਆ ਮਜ਼ਾਰ ਦੇ ਕੋਲ ਡੀਵਾਈਡਰ ਨਾਲ ਟੱਕਰਾ ਕੇ ਖਾਈ ਵੱਲ ਨੂੰ ਉਲਟ ਗਿਆ। ਜਿਸ ਕਾਰਨ ਡਰਾਈਵਰ ਫਹੀਮ ਅਤੇ ਖਲਾਸੀ ਸ਼੍ਰੀਰਾਮ ਟਰੱਕ 'ਚ ਫਸ ਕੇ ਭਾਰੀ ਰੂਪ ਨਾਲ ਜ਼ਖਮੀ ਹੋ ਗਏ। ਇਨ੍ਹਾਂ ਨੂੰ ਜੱਦੋਂ ਤੱਕ ਟਰੱਕ ਤੋਂ ਬਾਹਰ ਕੱਢਿਆ ਗਿਆ ਓਦੋਂ ਤਾਂ ਇਨ੍ਹਾਂ ਦੋਹਾਂ ਦੀ ਮੌਤ ਹੋ ਚੁੱਕੀ ਸੀ। ਟਰੱਕ ਡਰਾਈਵਰ ਕਾਨਪੁਰ ਦੇਹਾਤ ਦੇ ਸੱਟੀ ਖੇਤਰ ਦੇ ਅਫਸਰੀਆ ਪਿੰਡ ਦਾ ਪਹਿਣ ਵਾਲਾ ਸੀ।


Related News