ਟ੍ਰੇਨ ''ਚੋਂ ਫੜਿਆ ਗਿਆ 2 ਕਰੋੜ ਦਾ ਸੋਨਾ ! DRI ਤੇ RPF ਨੇ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਕਾਰਵਾਈ

Monday, Aug 17, 2026 - 06:07 PM (IST)

ਟ੍ਰੇਨ ''ਚੋਂ ਫੜਿਆ ਗਿਆ 2 ਕਰੋੜ ਦਾ ਸੋਨਾ ! DRI ਤੇ RPF ਨੇ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਕਾਰਵਾਈ

ਨੈਸ਼ਨਲ ਡੈਸਕ- ਛੱਤੀਸਗੜ੍ਹ ’ਚ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਦੀ ਵਧੀ ਚੌਕਸੀ ਦੌਰਾਨ ਸੋਨੇ ਦੀ ਸਮੱਗਲਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਏਪੁਰ ਅਤੇ ਨਾਗਪੁਰ ਰੇਲਵੇ ਸੁਰੱਖਿਆ ਫੋਰਸ (ਆਰ.ਪੀ.ਐੱਫ.) ਦੀ ਅਪਰਾਧ ਸ਼ਾਖਾ ਨੇ ਮਾਲੀਆ ਖੁਫ਼ੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨਾਲ ਸਾਂਝੀ ਕਾਰਵਾਈ ਕਰਦੇ ਹੋਏ ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ ’ਚੋਂ 1.242 ਕਿੱਲੋ ਵਿਦੇਸ਼ੀ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ ਲੱਗਭਗ 2 ਕਰੋੜ ਰੁਪਏ ਦੱਸੀ ਗਈ ਹੈ।

ਅਧਿਕਾਰਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਾਂਝੀ ਟੀਮ ਨੇ ਦੁਰੰਤੋ ਐਕਸਪ੍ਰੈੱਸ ਦੇ ਬੀ-12 ਕੋਚ ’ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 7 ਸੋਨੇ ਦੇ ਬਿਸਕੁਟ ਅਤੇ ਇਕ ਸੋਨੇ ਦੀ ਛੜ ਬਰਾਮਦ ਕੀਤੀ ਗਈ। ਬਰਾਮਦ ਸੋਨਾ ਵਿਦੇਸ਼ੀ ਦੱਸਿਆ ਗਿਆ ਹੈ। ਮਾਮਲੇ ’ਚ ਮਹਾਰਾਸ਼ਟਰ ਵਾਸੀ ਸੁਰੇਸ਼ ਕੁਮਾਰ ਅਤੇ ਧੈਰਯਸ਼ੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


author

Harpreet SIngh

Content Editor

Related News