ਮੁੜ 1.5 ਲੱਖ ਨੇੜੇ ਪਹੁੰਚ ਗਿਆ ਸੋਨਾ ! ਚਾਂਦੀ ਨੇ ਵੀ ਮਾਰੀ ਵੱਡੀ ਛਲਾਂਗ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ

Saturday, Aug 08, 2026 - 12:16 PM (IST)

ਮੁੜ 1.5 ਲੱਖ ਨੇੜੇ ਪਹੁੰਚ ਗਿਆ ਸੋਨਾ ! ਚਾਂਦੀ ਨੇ ਵੀ ਮਾਰੀ ਵੱਡੀ ਛਲਾਂਗ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ

ਬਿਜ਼ਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਇਹ ਹਫ਼ਤੇ ਕਾਫ਼ੀ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਇਸ ਹਫ਼ਤੇ ਦੇ ਪੰਜ ਕੰਮਕਾਜੀ ਦਿਨਾਂ 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 7,064 ਰੁਪਏ ਵਧ ਕੇ 1,49,621 ਰੁਪਏ ਹੋ ਗਈ ਹੈ ਅਤੇ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 14,094 ਰੁਪਏ ਵਧ ਕੇ 2,31,381 ਰੁਪਏ ਤੱਕ ਪਹੁੰਚ ਗਈ ਹੈ।

ਪੰਜ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਸੋਨੇ ਦੀ ਕੀਮਤ 1,42,557 ਰੁਪਏ ਅਤੇ ਚਾਂਦੀ 2,17,287 ਰੁਪਏ ਸੀ। ਉੱਥੇ ਹੀ ਇਸ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ, ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 1,181 ਰੁਪਏ ਅਤੇ ਚਾਂਦੀ 5,707 ਰੁਪਏ ਵਧੀ ਹੈ। ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੋਨੇ ਦੀ ਕੀਮਤ 1,48,361 ਰੁਪਏ ਅਤੇ ਚਾਂਦੀ 2,25,674 ਰੁਪਏ ਸੀ। ਇਸ ਸਾਲ ਸੋਨੇ ਅਤੇ ਚਾਂਦੀ ਦੀ ਕੀਮਤ ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। 2026 'ਚ ਹੁਣ ਤੱਕ ਸੋਨਾ 16,000 ਰੁਪਏ ਮਹਿੰਗਾ ਹੋ ਗਿਆ ਹੈ। 31 ਦਸੰਬਰ 2025 ਨੂੰ 10 ਗ੍ਰਾਮ ਸੋਨਾ 1.33 ਲੱਖ ਰੁਪਏ ਤੋਂ ਉੱਪਰ ਸੀ, ਜੋ ਹੁਣ 1.49 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਇਸ ਸਾਲ ਹੁਣ ਤੱਕ ਚਾਂਦੀ ਦੀਆਂ ਕੀਮਤਾਂ 1,000 ਰੁਪਏ ਵਧੀ ਹੈ। 31 ਦਸੰਬਰ 2025 ਨੂੰ ਚਾਂਦੀ 2.30 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ ਅਤੇ ਹੁਣ 2.31 ਲੱਖ ਰੁਪਏ 'ਤੇ ਹੈ। ਇਸ ਸਮੇਂ ਦੌਰਾਨ, 29 ਜਨਵਰੀ ਨੂੰ ਸੋਨਾ ਨੇ 1.76 ਲੱਖ ਰੁਪਏ ਅਤੇ ਚਾਂਦੀ 3.86 ਲੱਖ ਰੁਪਏ ਦਾ ਆਲਟਾਈਮ ਹਾਈ ਵੀ ਬਣਾਇਆ ਸੀ।
ਮਾਹਰ ਅਨੁਸਾਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਆਪਣੇ ਉੱਚ ਪੱਧਰ ਤੋਂ ਕਾਫ਼ੀ ਘੱਟ ਗਈਆਂ ਹਨ। ਨਤੀਜੇ ਵਜੋਂ, ਨਿਵੇਸ਼ਕ ਇਸ 'ਚ ਨਿਵੇਸ਼ ਕਰ ਰਹੇ ਹਨ, ਹਾਲਾਂਕਿ ਇਕਮੁਸ਼ਤ ਨਿਵੇਸ਼ ਤੋਂ ਬਚਣਾ ਚਾਹੀਦਾ ਹੈ। ਮਾਹਰ ਅਨੁਸਾਰ, ਸਾਲ ਦੇ ਅੰਤ ਤੱਕ ਸੋਨਾ ਇਕ ਵਾਰ ਮੁੜ 1.60 ਲੱਖ ਅਤੇ ਚਾਂਦੀ 2.80 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News