ਪ੍ਰਤਾਪਗੜ੍ਹ ’ਚ ਟਰੇਨ ਦੀਆਂ 2 ਬੋਗੀਆਂ ਲੀਹੋਂ ਲੱਥੀਆਂ

Wednesday, Oct 30, 2024 - 02:09 AM (IST)

ਪ੍ਰਤਾਪਗੜ੍ਹ ’ਚ ਟਰੇਨ ਦੀਆਂ 2 ਬੋਗੀਆਂ ਲੀਹੋਂ ਲੱਥੀਆਂ

ਪ੍ਰਤਾਪਗੜ੍ਹ - ਮਾਂ ਬੇਲਹਾ ਦੇਵੀ ਧਾਮ ਰੇਲਵੇ ਜੰਕਸ਼ਨ ਦੇ ਅਧੀਨ ਜੇਲ ਰੋਡ ਕ੍ਰਾਸਿੰਗ ਫਾਟਕ ਨੇੜੇ ਮੰਗਲਵਾਰ ਸਵੇਰੇ ਸ਼ੰਟਿੰਗ ਦੌਰਾਨ ਇਕ ਟਰੇਨ ਦੀਆਂ 2 ਏ. ਸੀ. ਬੋਗੀਆਂ ਲੀਹੋਂ ਉੱਤਰ ਗਈਆਂ, ਜਿਸ ਕਾਰਨ ਕ੍ਰਾਸਿੰਗ ਲੱਗਭਗ 6 ਘੰਟੇ ਜਾਮ ਰਹੀ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮਾਂ ਬੇਲਹਾ ਦੇਵੀ ਧਾਮ ਰੇਲਵੇ ਜੰਕਸ਼ਨ ਦੇ ਸਟੇਸ਼ਨ ਸੁਪਰਡੈਂਟ ਸ਼ਮੀਮ ਅਹਿਮਦ ਨੇ ਦੱਸਿਆ ਕਿ 12 ਬੋਗੀਆਂ ਵਾਲੀ ਟਰੇਨ ਨੂੰ ਸਵੇਰੇ 5.33 ਵਜੇ ਸ਼ੰਟਿੰਗ ’ਤੇ ਲਗਾਇਆ ਜਾ ਰਿਹਾ ਸੀ। ਇਸ ਦੌਰਾਨ ਜੇਲ ਰੋਡ ਕ੍ਰਾਸਿੰਗ ਫਾਟਕ ਨੇੜੇ ਇਸ ਦੀਆਂ 2 ਏ. ਸੀ. ਬੋਗੀਆਂ ਲੀਹੋਂ ਉੱਤਰ ਗਈਆਂ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨਾਲ ਦੇ ਟ੍ਰੈਕ ਰਾਹੀਂ ਟਰੇਨਾਂ ਦੀ ਆਵਾਜਾਈ ਜਾਰੀ ਰਹੀ ਪਰ ਕ੍ਰਾਸਿੰਗ ਲੱਗਭਗ 6 ਘੰਟੇ ਬੰਦ ਰਹੀ। ਸਵੇਰੇ ਲੱਗਭਗ 11.15 ਵਜੇ ਇਨ੍ਹਾਂ ਬੋਗੀਆਂ ਨੂੰ ਹਟਾਇਆ ਗਿਆ ਅਤੇ ਕ੍ਰਾਸਿੰਗ ਖੋਲ੍ਹੀ ਗਈ।


author

Inder Prajapati

Content Editor

Related News