ਜੰਮੂ-ਕਸ਼ਮੀਰ ’ਚ 2 ਬੱਚੇ ਕੋਰੋਨਾ ਵਾਇਰਸ ਤੋਂ ਪੀੜਤ

03/26/2020 10:22:16 PM

ਸ਼੍ਰੀਨਗਰ – ਜੰਮੂ-ਕਸ਼ਮੀਰ ’ਚ 2 ਬੱਚਿਆਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ’ਚ ਕੁਲ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 13 ਪਹੁੰਚ ਗਈ ਹੈ। ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਟਵੀਟ ਕੀਤਾ ਕਿ ਸ਼੍ਰੀਨਗਰ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ। ਦੋਵੇਂ ਨਾਬਾਲਗ (ਇਕ 7 ਸਾਲ ਅਤੇ ਦੂਜਾ 8 ਮਹੀਨੇ ਦਾ) ਹਨ। ਸੂਬੇ ’ਚ ਕੋਰੋਨਾ ਵਾਇਰਸ ਪੀੜਤ 11 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ 8 ਮਹੀਨੇ ਦਾ ਬੱਚਾ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਕੋਰੋਨਾ ਵਾਇਰਸ ਪੀੜਤ ਹੈ। ਕਾਂਸਲ ਨੇ ਦੱਸਿਆ ਕਿ ਸ਼੍ਰੀਨਗਰ ’ਚ ਕੋਰੋਨਾ ਵਾਇਰਸ ਤੋਂ ਇਕ ਵਿਅਕਤੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦਾ ਸਾਊਦੀ ਅਰਬ ਦੀ ਯਾਤਰਾ ਕਰਨ ਦਾ ਇਤਿਹਾਸ ਸੀ ਅਤੇ ਉਕਤ ਦੋਵੇਂ ਬੱਚੇ ਉਸੇ ਦੇ ਪੋਤੇ ਹਨ। ਬੁਲਾਰੇ ਨੇ ਦੱਸਿਆ ਕਿ ਇਕ ਵਿਅਕਤੀ ਇਨਫੈਕਸ਼ਨ ਮੁਕਤ ਹੋ ਚੁੱਕਾ ਹੈ, ਜਦੋਂ ਕਿ ਇਕ ਵਿਅਕਤੀ ਦੀ ਵੀਰਵਾਰ ਸਵੇਰੇ ਹਸਪਤਾਲ ’ਚ ਮੌਤ ਹੋ ਗਈ।


Inder Prajapati

Content Editor

Related News