ਰਾਜੌਰੀ ''ਚ ਸਾਹ ਘੁੱਟਣ ਨਾਲ 2 ਬੱਚਿਆਂ ਦੀ ਮੌਤ

Monday, Dec 16, 2019 - 12:38 AM (IST)

ਰਾਜੌਰੀ ''ਚ ਸਾਹ ਘੁੱਟਣ ਨਾਲ 2 ਬੱਚਿਆਂ ਦੀ ਮੌਤ

ਜੰਮੂ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਧੂੰਏਂ ਕਾਰਨ ਸਾਹ ਘੁੱਟਣ ਨਾਲ ਇਕ ਪਰਿਵਾਰ ਦੇ 2 ਬੱਚਿਆਂ ਦੀ ਮੌਤ ਹੋ ਗਈ। ਜਦਕਿ ਜੋੜੇ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਅਨੁਸਾਰ ਘਟਨਾ ਦੂਰ-ਦੁਰੇਡੇ ਸਥਿਤ ਇਕ ਪਿੰਡ 'ਚ ਹੋਈ ਜਦੋਂ ਪਰਿਵਾਰ ਦੇ ਮੈਂਬਰ ਠੰਡ ਤੋਂ ਬਚਣ ਲਈ ਕਮਰੇ 'ਚ ਕੋਲਿਆਂ ਦੀ ਅੰਗੀਠੀ ਬਾਲ ਕੇ ਬੈਠੇ ਸਨ। ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਖਾਦਿਮ, ਉਸ ਦੀ ਪਤਨੀ ਸ਼ਮੀਮ ਅਖਤਰ, ਉਨ੍ਹਾਂ ਦਾ 3 ਮਹੀਨੇ ਦਾ ਬੇਟਾ ਅਤੇ 12 ਸਾਲਾ ਭਤੀਜੀ ਸੋਬਿਆ ਪੋਸਰ ਆਪਣੇ ਘਰ ਸ਼ਨੀਵਾਰ ਨੂੰ ਅਚੇਤ ਅਵਸਥਾ 'ਚ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਪਤੀ-ਪਤਨੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


author

KamalJeet Singh

Content Editor

Related News