2 ਜਿਗਰੀ ਯਾਰਾਂ ਨੇ ਪਹਿਲਾਂ ਇਕੱਠੇ ਪੀਤੀ ਸ਼ਰਾਬ, ਫਿਰ ਆਪਣੇ ਘਰ ਜਾ ਕੇ ਕਰ ਲਈ ਖੁਦਕੁਸ਼ੀ
Sunday, Jul 27, 2025 - 11:23 AM (IST)

ਨੈਸ਼ਨਲ ਡੈਸਕ : ਰੇਵਾੜੀ ਦੇ ਗੁਡਿਆਣੀ ਪਿੰਡ 'ਚ 2 ਦੋਸਤਾਂ ਨੇ ਇੱਕੋ ਸਮੇਂ ਆਪਣੇ-ਆਪਣੇ ਘਰਾਂ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਵੇਂ ਲਗਭਗ 23-24 ਸਾਲ ਦੇ ਸਨ ਅਤੇ ਕੁਆਰੇ ਸਨ। ਜਾਣਕਾਰੀ ਅਨੁਸਾਰ ਅਮਨ ਅਤੇ ਸਾਗਰ ਕਰੀਬੀ ਦੋਸਤ ਸਨ ਤੇ ਅਕਸਰ ਪਿੰਡ 'ਚ ਇਕੱਠੇ ਦੇਖੇ ਜਾਂਦੇ ਸਨ। ਦੋਵੇਂ ਬੇਰੁਜ਼ਗਾਰ ਸਨ ਅਤੇ ਪਰੇਸ਼ਾਨ ਸਨ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਹਰਿਦੁਆਰ ਦੇ ਮਨਸਾ ਦੇਵੀ ਮੰਦਰ 'ਚ ਮਚੀ ਭਾਜੜ, 6 ਸ਼ਰਧਾਲੂਆਂ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ਰਾਬ ਪੀਣ ਦੇ ਆਦੀ ਸਨ, ਜਿਸ ਕਾਰਨ ਪਿੰਡ 'ਚ ਹਰ ਰੋਜ਼ ਲੜਾਈ ਹੁੰਦੀ ਸੀ। ਦੋਵਾਂ ਨੇ ਇਕੱਠੇ ਮਰਨ ਦੀ ਯੋਜਨਾ ਬਣਾਈ, ਜਿਸ ਦਾ ਪਰਿਵਾਰ ਦੇ ਮੈਂਬਰਾਂ ਅਤੇ ਕਿਸੇ ਹੋਰ ਨੂੰ ਵੀ ਪਤਾ ਨਹੀਂ ਸੀ। ਦੋਵਾਂ ਨੇ ਫੈਸਲਾ ਕੀਤਾ ਕਿ ਉਹ ਇੱਕੋ ਸਮੇਂ ਆਪਣੇ-ਆਪਣੇ ਘਰਾਂ 'ਚ ਫਾਹਾ ਲੈ ਕੇ ਦੁਨੀਆ ਨੂੰ ਅਲਵਿਦਾ ਕਹਿਣਗੇ। ਦੋਵਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਸ਼ਨੀਵਾਰ ਸਵੇਰੇ ਮਿਲੀ। ਜਦੋਂ ਸਾਗਰ ਦੀ ਮਾਂ ਕਮਰੇ 'ਚ ਗਈ ਤਾਂ ਉਸਨੇ ਉਸਨੂੰ ਛੱਤ ਦੇ ਹੁੱਕ ਨਾਲ ਲਟਕਦਾ ਦੇਖਿਆ। ਜਦੋਂ ਉਸਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ। ਸ਼ੱਕ ਹੋਣ ਕਰ ਕੇ ਉਹ ਤੁਰੰਤ ਅਮਨ ਦੇ ਘਰ ਪਹੁੰਚੇ ਤੇ ਅਮਨ ਨੂੰ ਵੀ ਫਾਂਸੀ ਨਾਲ ਲਟਕਿਆ ਹੋਇਆ ਪਾਇਆ।
ਇਹ ਵੀ ਪੜ੍ਹੋ...PM ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਉਨ੍ਹਾਂ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ
ਘਟਨਾ ਦੀ ਜਾਣਕਾਰੀ ਮਿਲਣ 'ਤੇ ਕੋਸਲੀ ਥਾਣਾ ਪੁਲਸ ਮੌਕੇ 'ਤੇ ਪਹੁੰਚੀਅਤੇ ਦੋਵਾਂ ਲਾਸ਼ਾਂ ਨੂੰ ਉਤਾਰਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਅਮਨ ਦੇ ਮਾਪਿਆਂ ਦੀ ਮੌਤ ਹੋ ਗਈ ਹੈ। ਉਹ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਉਹ ਘਰ 'ਚ ਇਕੱਲਾ ਰਹਿੰਦਾ ਸੀ। ਸਾਗਰ ਦਾ ਪਿਤਾ ਘਰ ਨਹੀਂ ਹੈ। ਉਹ ਆਪਣੀ ਅਪਾਹਜ ਮਾਂ ਅਤੇ 17 ਸਾਲ ਦੇ ਛੋਟੇ ਭਰਾ ਨਾਲ ਰਹਿ ਰਿਹਾ ਸੀ। ਜਾਂਚ ਅਧਿਕਾਰੀ ਵਿਕਾਸ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਆਪ ਨੂੰ ਫਾਂਸੀ ਲਗਾ ਲਈ। ਖੁਦਕੁਸ਼ੀ ਕਰਨ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e