ਕਿਆਰਾ ਨੇ ‘ਵਾਰ 2’ ’ਚ ਦਮਦਾਰ ਐਕਸ਼ਨ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

Wednesday, Aug 20, 2025 - 09:50 AM (IST)

ਕਿਆਰਾ ਨੇ ‘ਵਾਰ 2’ ’ਚ ਦਮਦਾਰ ਐਕਸ਼ਨ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

ਮੁੰਬਈ- ਕਿਆਰਾ ਅਡਵਾਨੀ ਨੇ ‘ਵਾਰ 2’ ਵਿਚ ਆਪਣੇ ਜ਼ਬਰਦਸਤ ਐਕਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਯਸ਼ਰਾਜ ਫਿਲਮਜ਼ ਦੇ ਹਾਈ-ਆਕਟੇਨ ਐਕਸ਼ਨ ਯੂਨੀਵਰਸ ਵਿਚ ਕਦਮ ਰੱਖ ਚੁੱਕੀ ਕਿਆਰਾ ਅਡਵਾਨੀ ਨੇ ਫਿਲਮ ਵਿਚ ਕਾਵਿਆ ਲੂਥਰਾ ਦਾ ਕਿਰਦਾਰ ਨਿਭਾਇਆ ਹੈ, ਜੋ ਨਿਡਰ, ਸਮਝਦਾਰ ਅਤੇ ਦ੍ਰਿੜ੍ਹ ਇਰਾਦੇ ਵਾਲੀ ਹੈ। ਵਿਸ਼ੇਸ਼ ਤੌਰ ’ਤੇ ਤੇਜ਼-ਤਰਾਰ ਚੇਜ਼ ਸੀਕਵੈਂਸ ਨੂੰ ਲੈ ਕੇ ਹਾਈ-ਇੰਪੈਕਟ ਕਾਮਬੈਟ ਸੀਨ ਤੱਕ, ਕਿਆਰਾ ਨੇ ਹਰ ਸਟੰਟ ਨੂੰ ਪੂਰੇ ਪ੍ਰਫੈਕਸ਼ਨ ਅਤੇ ‍ਆਤਮ-ਵਿਸ਼ਵਾਸ ਨਾਲ ਅੰਜਾਮ ਦਿੱਤਾ ਹੈ। ਅਜਿਹੇ ਵਿਚ ਉਸ ਦੀ ਫੁਰਤੀ, ਸਕ੍ਰੀਨ ਪੇਸ਼ਕਾਰੀ ਅਤੇ ਹਰ ਐਕਸ਼ਨ ਵਿਚ ਉਸ ਦਾ ਭਰੋਸਾ ਦਰਸ਼ਕਾਂ ਨੂੰ ਹੈਰਾਨੀ ਕਰ ਦਿੰਦਾ ਹੈ।

ਇਹੀ ਵਜ੍ਹਾ ਹੈ ਕਿ ‘ਵਾਰ 2’ ਵਿਚ ਫੈਨਜ਼ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਇਕ ਪ੍ਰਸ਼ੰਸਕ ਨੇ ਲਿਖਿਆ ਹੈ, “ਕਿਆਰਾ! ਤੁਸੀਂ ਐਕਸ਼ਨ ਸੀਨ ਵਿਚ ਚਮਕ ਲਿਆ ਦਿੱਤੀ ਹੈ।” ਦੂਜੇ ਨੇ ਸਲਾਹਿਆ ਹੈ, “ਕੌਣ ਕਹਿ ਸਕਦਾ ਹੈ ਕਿ ਪਹਿਲੀ ਵਾਰ ਐਕਸ਼ਨ ਕੀਤਾ ਹੈ? ਕਿਆਰਾ! ਤੁਸੀਂ ਧੁੰਮ ਮਚਾ ਦਿੱਤੀ ਹੈ!” ਉੱਥੇ ਹੀ, ਕੁਝ ਨੇ ਉਸ ਦੀ ਅਦਾਵਾਂ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ, “ਕਿਆਰਾ! ਹਮੇਸ਼ਾ ਪਰਦੇ ’ਤੇ ਜਾਦੂ ਦਿਖਾਉਂਦੀ ਹੈ ਅਤੇ ਉਹ ਇਸ ਨਵੇਂ ਅਵਤਾਰ ਵਿਚ ਕਮਾਲ ਦੀ ਲੱਗ ਰਹੀ ਹੈ।’’


author

cherry

Content Editor

Related News