ਛੱਤੀਸਗੜ੍ਹ ’ਚ ਪੁਲਸ ਅਧਿਕਾਰੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Saturday, Aug 16, 2025 - 09:42 PM (IST)

ਬਾਲੋਦ, (ਭਾਸ਼ਾ)– ਛੱਤੀਸਗੜ੍ਹ ਦੇ ਬਾਲੋਦ ਜ਼ਿਲੇ ਵਿਚ ਇਕ ਪੁਲਸ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਦੱਲੀਰਾਜਹਰਾ ਥਾਣੇ ਦੀ ਬੈਰਕ ਵਿਚ ਏ. ਐੱਸ. ਆਈ. ਹੀਰਾਮਨ ਮੰਡਾਵੀ (48) ਨੇ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਮੰਡਾਵੀ ਥਾਣੇ ਦੀ ਬੈਰਕ ਵਿਚ ਹੀ ਰਹਿੰਦਾ ਸੀ। ਸੂਚਨਾ ਮਿਲਣ ’ਤੇ ਅਧਿਕਾਰੀ ਬੈਰਕ ਪੁੱਜੇ ਜਿਥੇ ਦੇਖਿਆ ਕਿ ਮੰਡਾਵੀ ਫਾਹੇ ’ਤੇ ਲਟਕਿਆ ਹੋਇਆ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।