ਗਾਜ਼ੀਆਬਾਦ ''ਚ ਫ਼ਿਰ ਉਹੀ ਕੰਮ ! ਥੁੱਕ ਵਾਲੀਆਂ ਰੋਟੀਆਂ ਖੁਆਉਣ ਵਾਲੇ 2 ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Wednesday, Jan 21, 2026 - 05:15 PM (IST)
ਨੈਸ਼ਨਲ ਡੈਸਕ- ਗਾਜ਼ੀਆਬਾਦ ਦੇ ਇੱਕ ਰੈਸਟੋਰੈਂਟ ਦੇ ਸ਼ੈੱਫ ਅਤੇ ਮਾਲਕ ਨੂੰ ਰੋਟੀਆਂ ਬਣਾਉਣ ਤੋਂ ਪਹਿਲਾਂ ਆਟੇ ਵਿੱਚ ਥੁੱਕਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਰਸੋਈਏ ਵੱਲੋਂ ਰੋਟੀਆਂ ਬਣਾਉਣ ਤੋਂ ਪਹਿਲਾਂ ਆਟੇ ਵਿੱਚ ਥੁੱਕਣ ਦਾ ਵੀਡੀਓ ਸਾਹਮਣੇ ਆਇਆ ਹੈ।
ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਕਵੀਨਗਰ ਪੁਲਸ ਨੇ ਗੋਵਿੰਦਪੁਰਮ ਦੇ ਸ਼ਿਵ ਮੰਦਰ ਦੇ ਪੁਜਾਰੀ ਆਚਾਰੀਆ ਸ਼ਿਵਕਾਂਤ ਪਾਂਡੇ ਦੀ ਸ਼ਿਕਾਇਤ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਹ ਕਥਿਤ ਘਟਨਾ 19 ਜਨਵਰੀ ਦੀ ਰਾਤ ਨੂੰ ਵਾਪਰੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਜਾਰੀ ਨੇ ਪੁਲਸ ਨੂੰ ਸੂਚਿਤ ਕੀਤਾ, ਜੋ ਮੰਦਰ ਤੋਂ ਲਗਭਗ 50 ਮੀਟਰ ਦੀ ਦੂਰੀ 'ਤੇ ਸਥਿਤ ਰੈਸਟੋਰੈਂਟ ਵਿੱਚ ਪਹੁੰਚੀ। ਪੁਲਸ ਨੇ ਕਿਹਾ ਕਿ ਪੁੱਛਗਿੱਛ ਦੌਰਾਨ, ਹੋਟਲ ਮਾਲਕ ਅਮਜਦ ਕਥਿਤ ਘਟਨਾ ਲਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਮਰੱਥ ਸੀ ਅਤੇ ਸ਼ੈੱਫ, ਫੈਜ਼ਾਨ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸਹਾਇਕ ਪੁਲਿਸ ਕਮਿਸ਼ਨਰ (ਕਵੀਨਗਰ) ਸੂਰਿਆਬਲੀ ਮੌਰਿਆ ਨੇ ਕਿਹਾ ਕਿ ਮਾਲਕ ਅਤੇ ਸ਼ੈੱਫ ਦੋਵਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
