ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 2.58 ਲੱਖ ਨਵੇਂ ਮਾਮਲੇ, 385 ਲੋਕਾਂ ਦੀ ਮੌਤ

Monday, Jan 17, 2022 - 01:49 PM (IST)

ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 2.58 ਲੱਖ ਨਵੇਂ ਮਾਮਲੇ, 385 ਲੋਕਾਂ ਦੀ ਮੌਤ

ਨੈਸਨਲ ਡੈਸਕ– ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਸੋਮਵਾਰ ਨੂੰ ਕਮੀ ਆਈ। ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2,58,089 ਨਵੇਂ ਮਾਮਲੇ ਆਏ ਹਨ। ਐਤਵਾਰ ਦੇ ਮੁਕਾਬਲੇ ਨਵੇਂ ਮਾਮਲੇ 5 ਫੀਸਦੀ ਘੱਟ ਹਨ। ਉਥੇ ਹੀ ਇਕ ਦਿਨ ’ਚ ਕੋਰੋਨਾ ਨਾਲ 385 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਦੇਸ਼ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 4 ਲੱਖ 86 ਹਜ਼ਾਰ 451 ਹੋ ਗਈ ਹੈ।

 

ਓਮੀਕਰੋਨ ਦੇ ਮਾਮਲੇ 8 ਹਜ਼ਾਰ ਤੋਂ ਪਾਰ
ਓਮੀਕਰੋਨ ਦੇ ਮਾਮਲੇ 8 ਹਜ਼ਾਰ ਤੋਂ ਪਾਰ ਹੋ ਗਏ ਹਨ। ਦੇਸ਼ ਦੇ 29 ਸੂਬਿਆਂ ਤੋਂ ਹੁਣ ਤਕ ਓਮੀਕਰੋਨ ਵੇਰੀਐਂਟ ਦੇ ਕੁੱਲ 8209 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਦਿੱਤੀ ਗਈ ਜਾਣਕਾਰੀ ਮੁਤਾਬਕ, ਕੋਰੋਨਾ ਵੈਕਸੀਨ ਦੀਆਂ ਕੁੱਲ 157.20 ਕਰੋੜ ਖੁਰਾਕਾਂ ਹੁਣ ਤਕ ਦੇਸ਼ ’ਚ ਦਿੱਤੀਆਂ ਜਾ ਚੁੱਕੀਆਂ ਹਨ। ਉਥੇ ਹੀ ਦੇਸ਼ ’ਚ R-Value ’ਚ ਕਮੀ ਦਰਜ ਕੀਤੀ ਗਈ ਹੈ। ਇਹ ਹੁਣ 7 ਜਨਵਰੀ ਤੋਂ 13 ਜਨਵਰੀ ਵਿਚਕਾਰ ਘੱਟ ਹੋ ਕੇ 2.2 ਰਹਿ ਗਿਆ ਹੈ। R-Value ਦਰਅਸਲ, ਇਹ ਸੰਕੇਤ ਦਿੰਦਾ ਹੈ ਕਿ ਕੋਵਿਡ-19 ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ।


author

Rakesh

Content Editor

Related News