ਅਨੋਖ਼ਾ ਮਾਮਲਾ: ਨੁਕਸਾਨੀ ਕਾਰ ਦੇ ਮੁਆਵਜ਼ੇ ਵਜੋਂ ਲੈ ਗਏ 2.5 ਟਨ ਟਮਾਟਰ, ਕਿਸਾਨ ਨੂੰ ਹੋਇਆ ਲੱਖਾਂ ਦਾ ਨੁਕਸਾਨ

07/11/2023 8:37:52 PM

ਬੈਂਗਲੁਰੂ (ਭਾਸ਼ਾ): ਟਮਾਟਰ ਦੀਆਂ ਵੱਧਦੀਆਂ ਕੀਮਤਾਂ ਵਿਚਾਲੇ ਇਸ ਨਾਲ ਜੁੜੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਹਫ਼ਤੇ ਹਾਸਨ ਜ਼ਿਲ੍ਹੇ ਦੇ ਬੈਲੂਰ ਵਿਚ ਇਕ ਕਿਸਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ 2.7 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ। ਹੁਣ ਅਜਿਹਾ ਹੀ ਇਕ ਮਾਮਲਾ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਨੂੰ ਉਸ ਦੇ ਵਾਹਨ ਨਾਲ ਹੋਏ ਇਕ ਹਾਦਸੇ ਦਾ ਹਰਜਾਨਾ ਟਮਾਟਰਾਂ ਰਾਹੀਂ ਭਰਨਾ ਪਿਆ। ਹਾਦਸਾਗ੍ਰਸਤ ਕਾਰ ਵਿਚ ਸਵਾਰ ਲੋਕ ਕਿਸਾਨ ਦੇ 2.5 ਟਨ ਟਮਾਟਰ ਲੈ ਕੇ ਫ਼ਰਾਰ ਹੋ ਗਏ ਜਿਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਵੱਡੇ ਪੱਧਰ ‘ਤੇ ਰਾਹਤ ਕਾਰਜ ਜਾਰੀ, ਚੁੱਕੇ ਜਾ ਰਹੇ ਇਹ ਕਦਮ

ਕਿਸਾਨ ਮਲੇਸ਼ ਦੇ ਟਰੱਕ ਦੀ ਟੱਕਰ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ ਸੀ ਜਿਸ ਦੀ ਭਰਪਾਈ ਨਾ ਕਰ ਸਕਣ 'ਤੇ ਤਿੰਨੋ ਜਣੇ ਟਮਾਟਰ ਨਾਲ ਲੱਦੇ ਉਸ ਦੇ ਟਰੱਕ ਨੂੰ ਲੈ ਕੇ ਫ਼ਰਾਰ ਹੋ ਗਏ। ਕਰਨਾਟਕ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਤੋਂ ਉੱਪਰ ਹੈ। ਪੁਲਸ ਮੁਤਾਬਕ, ਬੈਂਗਲੁਰੂ ਦੇ ਚਿੱਕਾਜਲਾ ਨੇੜੇ ਇਹ ਘਟਨਾ ਵਾਪਰੀ। ਪੁਲਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਹੋਇਆ ਮੁਕਾਬਲਾ, ਤਾੜ-ਤਾੜ ਚੱਲੀਆਂ ਗੋਲ਼ੀਆਂ

ਜਾਣਕਾਰੀ ਮੁਤਾਬਕ ਚਿੱਤਰਦੁਰਗ ਜ਼ਿਲ੍ਹੇ ਦੇ ਹਿਰਿਊਰ ਦਾ ਰਹਿਣ ਵਾਲਾ ਕਿਸਾਨ ਮੱਲੇਸ਼ ਸ਼ਨੀਵਾਰ ਨੂੰ ਟਰੱਕ ਵਿਚ ਟਮਾਟਰ ਲੱਦ ਕੇ ਕੋਲਾਰ ਜਾ ਰਿਹਾ ਸੀ। ਅਚਾਨਕ ਟਰੱਕ ਦੀ ਟੱਕਰ ਇਕ ਕਾਰ ਨਾਲ ਹੋ ਗਈ ਤੇ ਕਾਰ ਦਾ ਸ਼ੀਸ਼ਾ ਟੁੱਟ ਗਿਆ ਜਿਸ ਵਿਚ ਮੁਲਜ਼ਮ ਸਵਾਰ ਸਨ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਿਸਾਨ ਤੇ ਟਰੱਕ ਚਾਲਕ ਨੂੰ ਬੋਲ-ਕੁਬੋਲ ਬੋਲੇ ਤੇ ਨੁਕਸਾਨ ਦੀ ਭਰਪਾਈ ਲਈ ਵੱਡੀ ਰਕਮ ਮੰਗਣ ਲੱਗੇ। ਦੋਵਾਂ ਕੋਲ ਪੈਸੇ ਨਹੀਂ ਸੀ ਤੇ ਉਹ ਮੁਲਜ਼ਮਾਂ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਮਗਰੋਂ ਮੁਲਜ਼ਮਾਂ ਨੇ ਟਰੱਕ ਨੂੰ ਕਥਿਤ ਤੌਰ 'ਤੇ ਜ਼ਬਰਦਸਤੀ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਪੈਸਿਆਂ ਦੀ ਮੰਗ ਕਰਦਿਆਂ ਉਸ ਨੂੰ ਚਲਾਉਣ ਲੱਗੇ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਿਸਾਨ ਤੇ ਚਾਲਕ ਕੋਲ ਪੈਸੇ ਨਹੀਂ ਹਨਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵਾਹਨ ਤੋਂ ਬਾਹਰ ਧੱਕਾ ਦੇ ਦਿੱਤਾ ਤੇ ਟਰੱਕ ਲੈ ਕੇ ਭੱਜ ਗਏ। ਟਰੱਕ ਵਿਚ ਤਕਰੀਬਨ 2.5 ਟਨ ਟਮਾਟਰ ਸਨ, ਜਿਨ੍ਹਾਂ ਦੀ 2.5-3 ਲੱਖ ਰੁਪਏ ਦੇ ਕਰੀਬ ਹੈ। ਮੁਲਜ਼ਮਾਂ ਵਿਚੋਂ ਇਕ ਵਿਅਕਤੀ ਕਾਰ ਲੈ ਕੇ ਭੱਜ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News