ਯਾਤਰੀਆਂ ਕੋਲੋਂ ਹੈਦਰਾਬਾਦ ਹਵਾਈ ਅੱਡੇ ’ਤੇ ਫੜਿਆ 1.15 ਕਰੋੜ ਦਾ ਸੋਨਾ

Wednesday, Mar 31, 2021 - 05:11 PM (IST)

ਯਾਤਰੀਆਂ ਕੋਲੋਂ ਹੈਦਰਾਬਾਦ ਹਵਾਈ ਅੱਡੇ ’ਤੇ ਫੜਿਆ 1.15 ਕਰੋੜ ਦਾ ਸੋਨਾ

ਹੈਦਰਾਬਾਦ (ਭਾਸ਼ਾ)— ਦੁਬਈ ਤੋਂ ਉਡਾਣ ਭਰ ਕੇ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਆਏ ਯਾਤਰੀਆਂ ਕੋਲੋਂ 2.5 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕਸਟਮ ਮਹਿਕਮੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰੀ ਸਾਮਾਨ ’ਚ ਰੱਖੇ ਮਿਕਸਰ-ਗਰਾਇੰਡਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨਾਂ ਵਿਚ ਸੋਨਾ ਲੁਕਾ ਕੇ ਲਿਜਾ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਯਾਤਰੀਆਂ ਖ਼ਿਲਾਫ਼ ਸੋਨਾ ਤਸਕਰੀ ਦੇ 5 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। 

ਯਾਤਰੀ ਬੁੱਧਵਾਰ ਸਵੇਰੇ ਦੁਬਈ ਤੋਂ ਹੈਦਰਾਬਾਦ ਪੁੱਜੇ। ਕਸਮਟ ਮਹਿਕਮੇ ਦੇ ਅਧਿਕਾਰੀਆਂ ਨੇ 2.5 ਕਿਲੋਗ੍ਰਾ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਅਨੁਮਾਨਤ ਕੀਮਤ 1.15 ਕਰੋੜ ਰੁਪਏ ਹੈ।ਇਕ ਹੋਰ ਮਾਮਲੇ ਵਿਚ ਕਸਟਮ ਮਹਿਕਮੇ ਦੇ ਅਧਿਕਾਰੀਆਂ ਨੇ ਸੀ. ਆਈ. ਐੱਸ. ਐੱਫ. ਨਾਲ ਮਿਲ ਕੇ ਇਕ ਯਾਤਰੀ ਖ਼ਿਲਾਫ਼ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ, ਜੋ ਕਿ ਮੰਗਲਵਾਰ ਨੂੰ ਇਕ ਉਡਾਣ ਜ਼ਰੀਏ ਦੁਬਈ ਰਵਾਨਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਕਤ ਵਿਅਕਤੀ ਦੇ ਹੈਂਡਬੈਗ ’ਚ 30 ਹਜ਼ਾਰ ਅਮਰੀਕੀ ਡਾਲਰ ਮਿਲੇ ਹਨ। 


author

Tanu

Content Editor

Related News