1984 ਦੇ ਸਿੱਖ ਦੰਗਿਆਂ ਦੇ ਇਕ ਹੋਰ ਕੇਸ ’ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ

Tuesday, Dec 07, 2021 - 10:21 AM (IST)

1984 ਦੇ ਸਿੱਖ ਦੰਗਿਆਂ ਦੇ ਇਕ ਹੋਰ ਕੇਸ ’ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ (ਬਿਊਰੋ)– 1984 ਦੇ ਸਿੱਖ ਵਿਰੋਧੀ ਦੰਗਾ ਮਾਮਲਿਆਂ ’ਚ ਦਿੱਲੀ ਦੀ ਇਕ ਅਦਾਲਤ ਨੇ ਸਰਸਵਤੀ ਵਿਹਾਰ ਪੁਲਸ ਥਾਣੇ ’ਚ ਦਰਜ ਇਕ ਕੇਸ ’ਚ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ। ਰੋਜ਼ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੀ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪੁਲਸ ਥਾਣਾ ਸਰਸਵਤੀ ਵਿਹਾਰ ’ਚ ਦਰਜ ਕੇਸ 147, 148, 149, 302, 308, 326, 395, 397, 427, 436, 440 ਤੇ 201 ਆਈ. ਪੀ. ਸੀ. ਦੇ ਤਹਿਤ ਐੱਫ. ਆਈ. ਆਰ. ਨੰਬਰ 458/1991 ਦੇ ਆਧਾਰ ’ਤੇ ਦੋਸ਼ ਤੈਅ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨਾਂ ਦੀ 5 ਮੈਂਬਰੀ ਕਮੇਟੀ ਨਾਲ ਸਰਕਾਰ ਨੇ ਨਹੀਂ ਕੀਤੀ ਗੱਲ, ਮੋਰਚਾ ਦੀ ਅਹਿਮ ਬੈਠਕ ਅੱਜ

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੱਤਰਕਾਰਾਂ ਨੂੰ ਕਿਹਾ ਕਿ 1984 ਦੇ ਸਿੱਖ ਦੰਗਿਆਂ ਨੂੰ ਅੱਜ 37 ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਅਸੀਂ ਇਨਸਾਫ ਲਈ ਸੰਘਰਸ਼ ਕਰ ਰਹੇ ਹਾਂ। ਇਹ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਹੈ ਕਿ ਹੁਣ ਇਕ-ਇਕ ਕਰਕੇ ਇਨ੍ਹਾਂ ਕੇਸਾਂ ’ਚ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਸਜ਼ਾਵਾਂ ਹੋ ਰਹੀਆਂ ਹਨ। ਸੱਜਣ ਕੁਮਾਰ ਪਹਿਲਾਂ ਹੀ ਇਕ ਕੇਸ ’ਚ ਉਮਰ ਕੈਦ ਕੱਟ ਰਿਹਾ ਹੈ ਅਤੇ ਹੁਣ ਤਾਜ਼ਾ ਕੇਸ ’ਚ ਅਦਾਲਤੀ ਹੁਕਮ ਦੇ ਚਲਦਿਆਂ ਇਸ ਕੇਸ ’ਚ ਵੀ ਇਸ ਨੂੰ ਉਮਰ ਕੈਦ ਹੋਣੀ ਤੈਅ ਹੈ। ਇਸ ਮੌਕੇ ’ਤੇ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਭੁੱਲਰ, ਆਤਮਾ ਸਿੰਘ ਲੁਬਾਣਾ, ਸੁਖਬੀਰ ਿਸੰਘ ਕਾਲੜਾ, ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ ਆਦਿ ਮੌਜੂਦ ਰਹੇ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News