''84 ਕਤਲੇਆਮ : ਸਜ਼ਾ ਪ੍ਰਾਪਤ ਦੋ ਦੋਸ਼ੀਆਂ ਦੀ ਪਟੀਸ਼ਨ ''ਤੇ ਹਾਈ ਕੋਰਟ ਰੋਜ਼ਾਨਾ ਕਰੇਗਾ ਸੁਣਵਾਈ
Wednesday, Mar 27, 2019 - 04:37 PM (IST)

ਨਵੀਂ ਦਿੱਲੀ (ਕਮਲ )— ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਾਲ 1984 ਵਿਚ ਸਿੱਖ ਵਿਰੋਧੀ ਦੰਗੇ ਭੜਕੇ ਸਨ। ਇਨ੍ਹਾਂ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਕਰੀਬਨ 34 ਸਾਲ ਬਾਅਦ 2 ਲੋਕਾਂ ਨੂੰ ਸਜ਼ਾ ਸੁਣਾਈ। ਇਸ ਮਾਮਲੇ ਵਿਚ ਕੋਰਟ ਵਲੋਂ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਅਤੇ ਯਸ਼ਪਾਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਦੋਹਾਂ ਨੇ ਆਪਣੀ-ਆਪਣੀ ਸਜ਼ਾ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੋਈ ਹੈ।
ਦੋਹਾਂ ਦੀ ਪਟੀਸ਼ਨ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿਚ ਅੱਜ ਸੁਣਵਾਈ ਹੋਈ। ਜੱਜਾਂ ਨੇ ਸੁਣਵਾਈ ਨੂੰ ਟਾਲ ਹੋਏ ਕਿਹਾ ਕਿ 22 ਅਪ੍ਰੈਲ ਤੋਂ ਇਸ ਮਾਮਲੇ 'ਤੇ ਰੋਜ਼ਾਨਾ ਸੁਣਵਾਈ ਕੀਤੀ ਜਾਵੇਗੀ। ਨਾਲ ਹੀ ਕੁਝ ਦਸਤਾਵੇਜ਼ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਉਹ ਵੀ ਮੁੜ ਲਿਆਉਣ ਦੀ ਗੱਲ ਆਖੀ ਗਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੀ ਸੁਰੱਖਿਆ ਗਾਰਡਾਂ ਨੇ ਮਾਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੇਸ਼ 'ਚ ਕਈ ਥਾਈਂ ਦੰਗੇ ਭੜਕ ਉਠੇ ਸਨ। ਇਸ ਦੌਰਾਨ ਦੱਖਣੀ ਦਿੱਲੀ ਦੇ ਮਹਿਪਾਲਪੁਰ ਇਲਾਕੇ ਵਿਚ 1 ਨਵੰਬਰ 1984 ਨੂੰ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਪੀੜਤ ਹਰਦੇਵ ਸਿੰਘ ਦੀ ਉਮਰ 24 ਸਾਲ ਅਤੇ ਅਵਤਾਰ ਸਿੰਘ ਦੀ ਉਮਰ 26 ਸਾਲ ਸੀ। ਇਨ੍ਹਾਂ ਦੋਹਾਂ ਸਿੱਖਾਂ ਦੀ ਹੱਤਿਆ ਕਰਨ ਦਾ ਦੋਸ਼ ਨਰੇਸ਼ ਅਤੇ ਯਸ਼ਪਾਲ 'ਤੇ ਹੈ। ਦੋਹਾਂ ਨੂੰ ਪਟਿਆਲਾ ਹਾਊਸ ਕੋਰਟ ਵਲੋਂ ਬੀਤੇ ਸਾਲ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਸੁਣਾਈ ਗਈ। ਹੁਣ ਦੋਹਾਂ ਆਪਣੀ-ਆਪਣੀ ਸਜ਼ਾ ਵਿਰੁੱਧ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੋਈ ਹੈ।