19 ਸਾਲ ਦੇ ਮੁੰਡੇ ਦਾ ਕਮਾਲ, ਪੁਰਾਣੇ ਅਖ਼ਬਾਰਾਂ ਨਾਲ ਬਣਾ ਦਿੱਤਾ ''ਇੰਡੀਆ ਗੇਟ'' ਅਤੇ ''ਲਾਲ ਕਿਲ੍ਹਾ''
Sunday, Aug 16, 2020 - 04:19 PM (IST)
ਮੁਜ਼ੱਫਰਨਗਰ— ਕੱਲ੍ਹ ਭਾਵ ਸ਼ਨੀਵਾਰ ਨੂੰ ਭਾਰਤ ਦੇਸ਼ ਵਾਸੀਆਂ ਨੇ 74ਵਾਂ ਆਜ਼ਾਦੀ ਦਿਹਾੜਾ ਮਨਾਇਆ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਅਨੋਖੇ ਅੰਦਾਜ਼ 'ਚ ਹੀ 15 ਅਗਸਤ ਦੀ ਤਿਆਰੀ ਕੀਤੀ ਅਤੇ ਇਸ ਨੂੰ ਮਨਾਇਆ। ਤੁਸ਼ਾਰ ਸ਼ਰਮਾ ਨਾਂ ਦੇ ਇਸ ਵਿਦਿਆਰਥੀ ਨੇ ਪੁਰਾਣੇ ਅਖਬਾਰਾਂ ਨਾਲ ਭਾਰਤ ਦੇ ਦੋ ਇਤਿਹਾਸਕ ਸਮਾਰਕਾਂ ਦੀ ਆਕ੍ਰਿਤੀ ਤਿਆਰ ਕੀਤੀ। ਇਹ ਦੋ ਇਤਿਹਾਸਕ ਇਮਾਰਤਾਂ ਹਨ- ਦਿੱਲੀ ਦਾ ਲਾਲ ਕਿਲ੍ਹਾ ਅਤੇ ਇੰਡੀਆ ਗੇਟ।
ਮੁਜ਼ੱਫਰਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਕਾਰੋਬਾਰੀ ਜਤਿੰਦਰ ਸ਼ਰਮਾ ਦੇ 19 ਸਾਲ ਦੇ ਪੁੱਤਰ ਤੁਸ਼ਾਰ ਸ਼ਰਮਾ ਨੇ ਤਾਲਾਬੰਦੀ ਦੌਰਾਨ ਇਤਿਹਾਸਕ ਸਮਾਰਕਾਂ ਦੀਆਂ ਇਨ੍ਹਾਂ ਆਕ੍ਰਿਤੀਆਂ ਨੂੰ ਤਿਆਰ ਕੀਤਾ ਹੈ। ਤੁਸ਼ਾਰ ਨੇ ਪੁਰਾਣੇ ਅਖ਼ਬਾਰਾਂ ਲਾਲ ਕਿਲ੍ਹਾ ਅਤੇ ਇੰਡੀਆ ਗੇਟ ਦੇ ਇਹ ਬੇਹੱਦ ਖੂਬਸੂਰਤ ਇਤਿਹਾਸਕ ਸਮਾਰਕਾਂ ਨੂੰ ਤਿਆਰ ਕੀਤਾ ਹੈ।
ਤੁਸ਼ਾਰ ਇਸ ਅਨੋਖੇ ਹੁਨਰ ਦਾ ਮਾਲਕ ਹੋਣ ਦੇ ਨਾਲ ਹੀ ਪੜ੍ਹਾਈ 'ਚ ਵੀ ਅਵੱਲ ਹੈ। ਤੁਸ਼ਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਦੇ ਸਮੇਂ ਜਦੋਂ ਸਕੂਲ ਬੰਦ ਹੋ ਗਏ ਤਾਂ ਉਸ ਨੇ ਖਾਲੀ ਸਮਾਂ ਬਰਬਾਦ ਨਹੀਂ ਕੀਤਾ। ਉਸ ਨੇ ਪੁਰਾਣੇ ਅਖ਼ਬਾਰਾਂ ਅਤੇ ਫੈਲੀਕੋਲ ਦੀ ਮਦਦ ਨਾਲ ਹੌਲੀ-ਹੌਲੀ ਆਕਾਰ ਦੇਣਾ ਸ਼ੁਰੂ ਕੀਤਾ। ਇਸ ਕੰਮ ਵਿਚ ਮੇਰੇ ਮਾਤਾ-ਪਿਤਾ ਅਤੇ ਵੱਡੇ ਭਰਾ ਨੇ ਬਹੁਤ ਸਹਿਯੋਗ ਦਿੱਤਾ।