18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੇ ਵਿਆਹ ''ਚ ਆਈ ਗਿਰਾਵਟ : ਸਰਵੇ

07/18/2019 2:01:22 PM

ਨਵੀਂ ਦਿੱਲੀ— ਅੱਜ ਦੇ ਅਜੋਕੇ ਯੁੱਗ 'ਚ ਕੁੜੀਆਂ ਦਾ ਛੋਟੀ ਉਮਰ 'ਚ ਵਿਆਹ ਨੂੰ ਘੱਟ ਤਵਜੋਂ ਦਿੱਤੀ ਜਾ ਰਹੀ ਹੈ। ਇਸ ਸੋਚ ਅਤੇ ਵਿਕਾਸ ਨਾਲ ਔਰਤਾਂ ਦੀ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪਿਆ। ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸਰਵੇ 2017 ਦੀ ਰਿਪੋਰਟ ਮੁਤਾਬਕ 18 ਸਾਲ ਤੋਂ ਘੱਟ ਉਮਰ ਦੀਆਂ 2.3 ਫੀਸਦੀ ਕੁੜੀਆਂ ਦਾ ਵਿਆਹ ਹੋਇਆ। 2011 ਦੀ ਜਨਗਣਨਾ ਮੁਤਾਬਕ ਇਹ ਗਿਣਤੀ 3.7 ਫੀਸਦੀ ਦਰਜ ਕੀਤੀ ਗਈ। ਪੇਂਡੂ ਖੇਤਰਾਂ ਵਿਚ 2011 ਦੀ ਜਨਗਣਨਾ ਮੁਤਾਬਕ ਇਹ ਗਿਣਤੀ 4.4 ਫੀਸਦੀ ਤੋਂ ਘੱਟ ਕੇ 2.6 ਰਹਿ ਗਈ ਹੈ। ਜਦਕਿ ਸ਼ਹਿਰੀ ਖੇਤਰਾਂ 'ਚ ਜਿਨ੍ਹਾਂ ਕੁੜੀਆਂ ਨੂੰ ਬਾਲਗ ਹੋਣ ਤੋਂ ਪਹਿਲਾਂ ਛੋਟੀ ਉਮਰ 'ਚ ਵਿਆਹ ਕੀਤਾ ਗਿਆ ਸੀ। 

ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸਰਵੇ ਵਲੋਂ ਜਾਰੀ ਰਿਪੋਰਟ ਮੁਤਾਬਕ ਸਾਲ 2017 'ਚ ਕੁੜੀਆਂ ਦੇ ਵਿਆਹ ਲਈ ਔਸਤ ਉਮਰ 22 ਸਾਲ ਸੀ। ਪੇਂਡੂ ਅਤੇ ਸ਼ਹਿਰ ਖੇਤਰਾਂ 'ਚ 23 ਸਾਲ ਸੀ। 2011 ਦੀ ਜਨਗਣਨਾ ਮੁਤਾਬਕ ਕੁੜੀਆਂ ਦੇ ਵਿਆਹ ਲਈ ਔਸਤ ਉਮਰ 21 ਸਾਲ ਕਰ ਦਿੱਤੀ ਗਈ। 2017 'ਚ ਵੱਖ-ਵੱਖ ਸੂਬਿਆਂ 'ਚ ਕੁੜੀਆਂ ਦੇ ਵਿਆਹ ਲਈ ਔਸਤ ਉਮਰ ਮਿੱਥੀ ਗਈ। ਪੱਛਮੀ ਬੰਗਾਲ 'ਚ 21 ਸਾਲ, ਜਦਕਿ ਜੰਮੂ-ਕਮਸ਼ੀਰ 'ਚ 25 ਸਾਲ ਸੀ। ਸਰਵੇ 'ਚ ਇਹ ਗੱਲ ਸਾਹਮਣੇ ਆਈ ਕਿ ਭਾਰਤ 'ਚ 63.7 ਫੀਸਦੀ ਕੁੜੀਆਂ ਦਾ ਵਿਆਹ 21 ਸਾਲ ਦੀ ਉਮਰ 'ਚ ਹੋਇਆ। 2011 ਦੀ ਜਨਗਣਨਾ ਮੁਤਾਬਕ ਇਹ ਗਿਣਤੀ 52.2 ਫੀਸਦੀ ਰਹੀ। ਪੇਂਡੂ ਖੇਤਰਾਂ ਵਿਚ ਕੁੜੀਆਂ ਦਾ ਵਿਆਹ 21 ਸਾਲ ਤੋਂ ਵੱਧ ਉਮਰ 'ਚ ਕੀਤਾ ਗਿਆ। ਸਰਵੇ 2017 ਦੀ ਰਿਪੋਰਟ 'ਚ ਇਹ 59.2 ਫੀਸਦੀ ਦਰਜ ਕੀਤਾ ਗਿਆ ਸੀ। ਭਾਰਤ 'ਚ ਸੈਂਪਲ ਰਜਿਸਟ੍ਰੇਸ਼ਨ ਸਰਵੇ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਆਬਾਦੀ ਸਰਵੇ ਹੈ, ਇਹ ਲੱਗਭਗ 7.9 ਮਿਲੀਅਨ ਜਨਸੰਖਿਆ ਦਾ ਸਰਵੇ ਹੈ। ਸੈਂਪਲ ਰਜਿਸਟ੍ਰੇਸ਼ਨ ਸਿਸਟਮ ਸਰਵੇ ਦੀ ਰਿਪੋਰਟ ਮੁਤਾਬਕ 2017 'ਚ 18 ਤੋਂ 20 ਸਾਲ ਦੀ ਉਮਰ ਦਰਮਿਆਨ ਪੇਂਡੂ ਖੇਤਰਾਂ 'ਚ 38.2 ਫੀਸਦੀ ਅਤੇ ਸ਼ਹਿਰੀ ਭਾਰਤ 'ਚ 24.7 ਫੀਸਦੀ ਕੁੜੀਆਂ ਦਾ ਵਿਆਹ ਹੋਇਆ।


Tanu

Content Editor

Related News