ਬਿਹਾਰ : ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਸਮੇਤ ਪਰਿਵਾਰ ਦੇ 18 ਲੋਕ ਕੋਰੋਨਾ ਪਾਜ਼ੇਟਿਵ

Monday, Jan 03, 2022 - 04:59 PM (IST)

ਬਿਹਾਰ : ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਸਮੇਤ ਪਰਿਵਾਰ ਦੇ 18 ਲੋਕ ਕੋਰੋਨਾ ਪਾਜ਼ੇਟਿਵ

ਪਟਨਾ (ਵਾਰਤਾ)- ਬਿਹਾਰ ’ਚ ਮੁੜ ਹੋਏ ਕੋਰੋਨਾ ਵਿਸਫ਼ੋਟ ਦਰਮਿਆਨ ਅੱਜ ਯਾਨੀ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਦੇ ਰਾਸ਼ਟਰੀ ਪ੍ਰਧਾਨ ਜੀਤਨਰਾਮ ਮਾਂਝੀ, ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ, ਧੀ ਪੁਸ਼ਪਾ ਮਾਂਝੀ ਅਤੇ ਨੂੰਹ ਦੀਪਾ ਮਾਂਝੀ ਦੇ ਨਾਲ ਹੀ ਪਰਿਵਾਰ ਨਾਲ ਜੁੜੇ 18 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਮ ਦੇ ਰਾਸ਼ਟਰੀ ਬੁਲਾਰੇ ਦਾਨਿਸ਼ ਰਿਜਵਾਨ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਸ਼੍ਰੀ ਮਾਂਝੀ ਅਤੇ ਪਰਿਵਾਰ ਦੇ ਕੁਝ ਲੋਕ ਸਰਦੀ ਜ਼ੁਕਾਮ ਅਤੇ ਬੁਖ਼ਾਰ ਤੋਂ ਪਰੇਸ਼ਾਨ ਸਨ। ਇਸੇ ਨੂੰ ਦੇਖਦੇ ਹੋਏ ਕੋਰੋਨਾ ਦੀ ਜਾਂਚ ਕਰਵਾਈ ਗਈ।

ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ

ਸ਼੍ਰੀ ਰਿਜਵਾਲ ਨੇ ਕਿਹਾ ਕਿ ਜਾਂਚ ਹੋਣ ’ਤੇ ਸ਼੍ਰੀ ਮਾਂਝੀ, ਉਨ੍ਹਾਂ ਦੀ ਪਤਨੀ, ਧੀ ਅਤੇ ਨੂੰਹ ਦੇ ਨਾਲ ਹੀ ਸਕੱਤਰ ਗਣੇਸ਼ ਪੰਡਿਤ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਲੱਗੇ ਕਰਮੀ ਸਮੇਤ ਪਰਿਵਾਰ ਦੇ ਹੀ 18 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਸ਼੍ਰੀ ਮਾਂਝੀ ਦੇ ਗਯਾ ਜ਼ਿਲ੍ਹੇ ਦੇ ਜੱਦੀ ਘਰ ਮਹਾਕਾਰ ’ਚ ਆਈਸੋਲੇਸ਼ਨ ’ਚ ਹਨ। ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੈ ਅਤੇ ਸਾਰੇ ਸੁਰੱਖਿਅਤ ਹਨ।

ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਯੋਗੀ ਸਰਕਾਰ ਨੇ ਸਿਰਫ਼ ਸ਼ਮਸ਼ਾਨਘਾਟ ਬਣਵਾਏ, ਅਸੀਂ ਸਕੂਲ ਅਤੇ ਹਸਪਤਾਲ ਬਣਾਵਾਂਗੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News