ਮੱਧ ਪ੍ਰਦੇਸ਼ ''ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ

Friday, Dec 17, 2021 - 12:35 AM (IST)

ਮੱਧ ਪ੍ਰਦੇਸ਼ ''ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ

ਭੋਪਾਲ-ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ 17 ਮਰੀਜ਼ ਇਨਫੈਕਸ਼ਨ ਮੁਕਤ ਹੋ ਗਏ, ਜਿਸ ਤੋਂ ਬਾਅਦ ਪ੍ਰਦੇਸ਼ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 171 ਹੈ। ਰਾਜ ਸਿਹਤ ਡਾਇਰੈਕਟੋਰੇਟ ਵੱਲੋਂ ਇਥੇ ਜਾਰੀ ਹੈਲਥ ਬੁਲੇਟਿਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪ੍ਰਦੇਸ਼ ਭਰ 'ਚ ਕੋਰੋਨਾ ਦੇ 59 ਹਜ਼ਾਰ 771 ਸੈਂਪਲਾਂ ਦੀ ਜਾਂਚ ਕਤੀ ਗਈ, ਜਿਸ 'ਚ 18 ਲੋਕ ਇਨਫੈਕਟਿਡ ਪਾਏ ਗਏ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ

ਇਨ੍ਹਾਂ 'ਚ ਇੰਦੌਰ 'ਚ 8, ਭੋਪਾਲ 'ਚ 5, ਕਟਨੀ 'ਚ 2 ਅਤੇ ਖਰਗੋਨ, ਉਜੈਨ ਅਤੇ ਨਰਸਿੰਘਪੁਰ 'ਚ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ। ਇਸ ਦੇ ਨਾਲ ਹੀ 17 ਮਰੀਜ਼ ਇਨਫੈਕਸ਼ਨ ਮੁਕਤ ਹੋ ਗਏ, ਜਿਸ ਤੋਂ ਬਾਅਦ ਪ੍ਰਦੇਸ਼ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 171 ਹੈ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਥੇ, ਇਨਫੈਕਸ਼ਨ ਦਰ 0.03 ਫੀਸਦੀ ਦਰਜ ਹੋਈ। ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਦੇ ਕੁੱਲ 7 ਲੱਖ 93 ਹਜ਼ਾਰ 433 ਮਰੀਜ਼ ਮਿਲੇ ਹਨ, ਜਿਨ੍ਹਾਂ 'ਚੋਂ 7 ਲੱਖ 82 ਹਜ਼ਾਰ 733 ਇਨਫੈਕਸ਼ਨ ਮੁਕਤ ਹੋ ਗਏ ਅਤੇ 10 ਹਜ਼ਾਰ 529 ਮਰੀਜ਼ ਹੁਣ ਤੱਕ ਇਸ ਬੀਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ : ਕੋਵਿਡ ਦੀ ਲਪੇਟ 'ਚ ਆ ਸਕਦੇ ਹਨ ਜਾਨਵਰ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ : ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News