ਲੱਦਾਖ ’ਚ ਕੋਵਿਡ-19 ਦੇ 175 ਨਵੇਂ ਮਮਲੇ
Monday, Jan 17, 2022 - 06:17 PM (IST)

ਲੇਹ– ਲੱਦਾਖ ’ਚ ਕੋਵਿਡ-19 ਦੇ 175 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕੁੱਲ ਮਰੀਜ਼ਾਂ ਦੀ ਗਣਤੀ ਵਧ ਕੇ 23,384 ਹੋ ਗਈ ਹੈ, ਜਿਨ੍ਹਾਂ ’ਚੋਂ 820 ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ’ਚ ਕੋਰੋਨਾ ਨਾਲ ਹੁਣ ਤਕ 222 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚੋਂ ਲੇਹ ਦੇ 164 ਅਤੇ ਕਾਰਗਿਲ ਦੇ 58 ਲੋਕ ਸਨ। 89 ਹੋਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਨਫੈਕਸ਼ਨ ਮੁਕਤ ਹੋਏ ਲੋਕਾਂ ਦੀ ਗਿਣਤੀ ਵਧ ਕੇ 22,342 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਜੇ 820 ਲੋਕਾਂ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚ ਲੇਹ ਦੇ 702 ਅਤੇ ਕਾਰਗਿਲ ਜ਼ਿਲ੍ਹੇਦੇ 118 ਲੋਕ ਸ਼ਾਮਲ ਹਨ।