DGCA ਦੀ ਹੈਰਾਨੀਜਨਕ ਰਿਪੋਰਟ : ਏਅਰਪੋਰਟ ''ਤੇ ਨਸ਼ੇ ਦੀ ਹਾਲਤ ''ਚ ਮਿਲੇ 172 ਵਰਕਰ
Thursday, Oct 13, 2022 - 04:43 PM (IST)

ਨੈਸ਼ਨਲ ਡੈਸਕ : ਡਾਇਰੈਕਟੋਰੇਟ ਜਨਰਲ ਆੱਫ ਸਿਵਲ ਏਵਿਏਸ਼ਨ ਦੇ ਅੰਕੜਿਆਂ ਮੁਤਾਬਕ 172 ਵਰਕਰਾਂ ਨੂੰ ਡਿਊਟੀ 'ਤੇ ਨਸ਼ੇ ਦੀ ਹਾਲਤ 'ਚ ਫੜ੍ਹਿਆ ਗਿਆ ਹੈ। ਇਹ ਵਰਕਰ ਕੁੱਲ੍ਹ 56 ਏਅਰਪੋਰਟਾਂ ਤੋਂ ਫੜੇ ਗਏ ਹਨ। ਇਹ ਅੰਕੜੇ ਇਸੇ ਸਾਲ ਜਨਵਰੀ ਤੋਂ ਜੁਲਾਈ ਦੇ ਹਨ। ਸੱਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ 172 ਵਰਕਰਾਂ 'ਚੋਂ 58 ਫ਼ੀਸਦੀ ਡਰਾਈਵਰ ਹਨ। ਇਨ੍ਹਾਂ 'ਚੋਂ ਸੱਭ ਤੋਂ ਵੱਧ ਮਾਮਲੇ ਦਿੱਲੀ ਦੇ ਸਾਹਮਣੇ ਆਏ ਹਨ। ਉੱਥੇ ਹੀ ਦੂਸਰੇ ਨੰਬਰ 'ਤੇ ਮੁੰਬਾਈ ਹੈ।
ਇਹ ਖ਼ਬਰ ਵੀ ਪੜ੍ਹੋ - ਸੈਸਮੰਗ-ਆਈਫ਼ੋਨ ਯੂਜ਼ਰਜ਼ ਲਈ ਅਹਿਮ ਖ਼ਬਰ, ਜਲਦ ਹੀ 5ਜੀ ਵਜੋਂ ਅਪਡੇਟ ਹੋਣਗੇ ਮੋਬਾਈਲ
ਇਸ ਲਿਸਟ 'ਚ ਗੋਆ, ਲਖਨਊ ਅਤੇ ਬੇਲਗਾਮ ਦੇ ਸੱਭ ਤੋਂ ਘੱਟ ਮਾਮਲੇ ਹਨ। ਸਿਵਲ ਏਵੀਏਸ਼ਨ ਦੇ ਦਸਤੇ ਨੇ ਸ਼ਿਕਾਇਤਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਹੈ ਜਿਸ ਵਿ ਇਨ੍ਹਾਂ ਲੋਕਾਂ ਨੂੰ ਡਿਊਟੀ ਦੌਰਾਨ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ ਹੈ। ਅੰਕੜਿਆਂ ਮੁਤਾਬਕ 58 ਫੀਸਦੀ ਡਰਾਈਵਰਾਂ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਲੋਕ ਵੀ ਨਸ਼ੇ ਦੀ ਹਾਲਤ ਵਿਚ ਪਾਏ ਗਏ ਹਨ, ਇਨ੍ਹਾਂ 'ਚ ਸਟੇਸ਼ਨ ਮੈਨੇਜਰ, ਏਅਰਕ੍ਰਾਫਟ ਟੈਕਨੀਸ਼ੀਅਨ, ਲੋਡਰ, ਪੁਸ਼ ਬੈਕ ਆਪਰੇਟਰ, ਮੇਨਟੇਨੈਂਸ ਮੁਲਾਜ਼ਮ, ਰੈਂਪ ਸੁਪਰਵਾਈਜ਼ਰ, ਬਰਡ ਸਕੇਰਰਸ, ਏਅਰਕ੍ਰਾਫਟ ਰੈਸਕਿਊ ਅਤੇ ਫਾਇਰ ਫਾਈਟਿੰਗ ਟੀਮ ਦੇ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਜਿਨ੍ਹਾਂ ਲੋਕਾਂ ਨੂੰ ਨਸ਼ੇ ਦੀ ਹਾਲਤ 'ਚ ਫੜਿਆ ਗਿਆ ਹੈ, ਉਨ੍ਹਾਂ ਨੂੰ ਏਅਰਪੋਰਟ ਆਪਰੇਟਰਾਂ ਨੇ ਦੂਸਰੀਆਂ ਕੰਪਨੀਆਂ ਦੇ ਜ਼ਰੀਏ ਨੌਕਰੀ 'ਤੇ ਰੱਖਿਆ ਸੀ। ਇਨ੍ਹਾਂ 'ਚ ਕੈਟਰਿੰਗ ਕੰਪਨੀ, ਗਰਾਊਂਡ ਹੈਂਡਲਿੰਗ ਕੰਪਨੀ, ਏਅਰਕ੍ਰਾਫਟ ਮੇਨਟੇਨੈਂਸ ਕੰਪਨੀ ਸ਼ਾਮਲ ਹੈ।