ਕਿਸੇ ਹੋਰ ਦੇ ਪਾਸਪੋਰਟ ’ਤੇ ਗਿਆ ਸੀ ਲੰਡਨ, 17 ਸਾਲ ਬਾਅਦ ਹੋਇਆ ਗ੍ਰਿਫ਼ਤਾਰ

Thursday, Jan 26, 2023 - 02:36 AM (IST)

ਕਿਸੇ ਹੋਰ ਦੇ ਪਾਸਪੋਰਟ ’ਤੇ ਗਿਆ ਸੀ ਲੰਡਨ, 17 ਸਾਲ ਬਾਅਦ ਹੋਇਆ ਗ੍ਰਿਫ਼ਤਾਰ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਕਿਸੇ ਹੋਰ ਪਾਸਪੋਰਟ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 17 ਸਾਲ ਪਹਿਲਾਂ ਲੰਡਨ ਗਿਆ ਵਿਅਕਤੀ ਦਿੱਲੀ ਵਾਪਸ ਪਰਤਿਆ ਅਤੇ ਹਵਾਈ ਅੱਡੇ ’ਤੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਉਸ ਦੀ ਜਾਅਲਸਾਜ਼ੀ ਦਾ ਖੁਲਾਸਾ ਹੋਇਆ। ਆਈ. ਜੀ. ਆਈ. ਏਅਰਪੋਰਟ ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੋਬਿੰਦ ਪੁਰਾ ਨਿਵਾਸੀ ਹਰਵਿੰਦਰ ਸਿੰਘ ਪੁਰੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਪੰਜਾਬ ਦਾ ਇਹ ਵਿਧਾਇਕ, ਦੇਖੋ ਖ਼ੂਬਸੂਰਤ ਤਸਵੀਰਾਂ

ਪੁਲਸ ਸੂਤਰਾਂ ਮੁਤਾਬਕ 21 ਜਨਵਰੀ ਦੀ ਦੇਰ ਰਾਤ ਇਕ ਯਾਤਰੀ ਲੰਡਨ ਤੋਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਉਹ ਇਮੀਗ੍ਰੇਸ਼ਨ ਕਲੀਅਰੈਂਸ ਲਈ ਪਹੁੰਚਿਆ। ਅਧਿਕਾਰੀਆਂ ਨੇ ਦੇਖਿਆ ਕਿ ਉਸ ਕੋਲ ਭਾਰਤੀ ਪਾਸਪੋਰਟ ਹੈ, ਜੋ ਪਿਛਲੇ ਸਾਲ ਅਗਸਤ ਮਹੀਨੇ ਜਾਰੀ ਕੀਤਾ ਗਿਆ ਸੀ। ਪਾਸਪੋਰਟ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਨੰਬਰ ਦੇ ਪਾਸਪੋਰਟ 'ਤੇ ਭਾਰਤ ਤੋਂ ਵਿਦੇਸ਼ ਜਾਣ ਦਾ ਕੋਈ ਅੰਤਿਮ ਵੇਰਵਾ ਮੌਜੂਦ ਨਹੀਂ ਹੈ। ਸ਼ੱਕ ਪੈਣ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀ ਤੋਂ ਪੁੱਛਗਿੱਛ ਕੀਤੀ। ਯਾਤਰੀ ਨੇ ਦੱਸਿਆ ਕਿ ਉਹ ਕਿਸੇ ਹੋਰ ਦੇ ਨਾਂ 'ਤੇ ਬਣੇ ਪਾਸਪੋਰਟ 'ਤੇ ਲੰਡਨ ਗਿਆ ਸੀ। ਉਸ ਨੇ 2006 ਵਿੱਚ ਇੱਕ ਏਜੰਟ ਰਾਹੀਂ ਫਰਜ਼ੀ ਪਾਸਪੋਰਟ ਬਣਵਾਇਆ ਸੀ। ਜਿਸ ਰਾਹੀਂ ਉਹ ਇਮੀਗ੍ਰੇਸ਼ਨ ਨਾਲ ਠੱਗੀ ਮਾਰ ਕੇ ਲੰਡਨ ਚਲਾ ਗਿਆ।

ਇਹ ਵੀ ਪੜ੍ਹੋ : ਸਹੇਲੀ ਦੇ ਵਿਆਹ ਦਾ ਕਹਿ ਕੇ ਘਰੋਂ ਗਈ ਕੁੜੀ ਦੀ ਡੂੰਘੀ ਖੱਡ 'ਚੋਂ ਮਿਲੀ ਲਾਸ਼, ਮਾਪਿਆਂ ਨੇ ਜਤਾਇਆ ਇਹ ਸ਼ੱਕ

ਉਸ ਦੇ ਪੁਰਾਣੇ ਪਾਸਪੋਰਟ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਅਤੇ ਯਾਤਰੀ ਦੇ ਬਿਆਨਾਂ ਦੀ ਸੱਚਾਈ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਯਾਤਰੀ ਨੂੰ ਦਿੱਲੀ ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਯਾਤਰੀ ਖਿਲਾਫ਼ ਜਾਅਲਸਾਜ਼ੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਅਧਿਕਾਰੀਆਂ ਨੇ ਯਾਤਰੀ ਦਾ ਮੌਜੂਦਾ ਪਾਸਪੋਰਟ, ਪੁਰਾਣੇ ਪਾਸਪੋਰਟ ਦੀ ਫੋਟੋਕਾਪੀ, ਯਾਤਰੀ ਦੇ ਆਉਣ ਦੇ ਵੇਰਵੇ, ਯੂ.ਕੇ ਨਿਵਾਸ ਆਗਿਆ ਅਤੇ ਯਾਤਰੀ ਦੇ ਇਕਬਾਲੀਆ ਬਿਆਨ ਦੀ ਕਾਪੀ ਪੁਲਸ ਨੂੰ ਸੌਂਪ ਦਿੱਤੀ ਹੈ। ਪੁਲਸ ਉਸ ਏਜੰਟ ਦੀ ਪਛਾਣ ਕਰਨ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਜਿਸ ਨੇ ਯਾਤਰੀ ਨੂੰ ਲੰਡਨ ਪਹੁੰਚਣ 'ਚ ਮਦਦ ਕੀਤੀ ਸੀ।


author

Mandeep Singh

Content Editor

Related News