ਦਿੱਲੀ ''ਚ 17 ਸਾਲਾ ਵਿਦਿਆਰਥੀ ਦਾ ਸਹਿਪਾਠੀ ਨੇ ਕੀਤਾ ਕਤਲ, ਆਨਲਾਈਨ ਮੰਗਵਾਇਆ ਸੀ ਚਾਕੂ
Friday, Sep 30, 2022 - 06:42 PM (IST)

ਨਵੀਂ ਦਿੱਲੀ (ਭਾਸ਼ਾ)- ਉੱਤਰ ਪੱਛਮੀ ਦਿੱਲੀ ਦੇ ਆਦਰਸ਼ ਨਗਰ ਇਲਾਕੇ 'ਚ 17 ਸਾਲਾ ਵਿਦਿਆਰਥੀ ਦਾ ਉਸ ਦੇ ਸਹਿਪਾਠੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਾਬਾਲਗ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਆਨਲਾਈਨ ਇਕ ਚਾਕੂ ਖਰੀਦਿਆ ਸੀ। ਪੁਲਸ ਨੇ ਦੱਸਿਆ ਕਿ ਆਦਰਸ਼ਨਗਰ 'ਚ ਵੀਰਵਾਰ ਨੂੰ ਹੋਈ ਘਟਨਾ ਦੇ ਸਬੰਧ 'ਚ ਪੁਲਸ ਕੰਟਰੋਲ ਰੂਮ (ਪੀ.ਸੀ.ਆਰ.) 'ਚ ਫੋਨ 'ਤੇ ਸੂਚਨਾ ਮਿਲੀ ਸੀ। ਪੁਲਸ ਦੀ ਡਿਪਟੀ ਕਮਿਸ਼ਨਰ (ਉੱਤਰ ਪੱਛਮੀ) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬੁਰਾੜੀ ਦੇ ਰਹਿਣ ਵਾਲੇ ਦੀਪਾਂਸ਼ੂ ਵਜੋਂ ਹੋਈ ਹੈ। ਉਸ ਨੂੰ ਕਈ ਵਾਰ ਚਾਕੂ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : 8ਵੀਂ ਦੀ ਵਿਦਿਆਰਥਣ ਨਾਲ 8 ਮੁਲਜ਼ਮਾਂ ਨੇ ਜਬਰ ਜ਼ਿਨਾਹ ਕਰ ਬਣਾਇਆ ਅਸ਼ਲੀਲ ਵੀਡੀਓ
ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਦੀਪਾਂਸ਼ੂ ਦਾ ਉਸ ਦੇ ਸਕੂਲ 'ਚ ਕੁਝ ਵਿਦਿਆਰਥੀਆਂ ਨਾਲ ਵਿਵਾਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇਖਣ ਤੋਂ ਬਾਅਦ ਜਿਨ੍ਹਾਂ 'ਚੋਂ ਕੁਝ ਬਾਹਰੀ ਸਨ, ਨੂੰ ਆਜ਼ਾਦਪੁਰ ਦੇ ਲਾਲ ਬਾਗ਼ 'ਚ ਫੜਿਆ ਗਿਆ। ਪੁਲਸ ਅਨੁਸਾਰ, ਉਨ੍ਹਾਂ ਨੇ ਬਦਲਾ ਲੈਣ ਦੇ ਇਰਾਦੇ ਨਾਲ ਦੀਪਾਂਸ਼ੂ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਵੇਂ ਦੀਪਾਂਸ਼ੂ ਅਤੇ ਉਸ ਦਾ ਕਤਲ ਕਰਨ ਵਾਲੇ ਨਾਬਾਲਗ ਵਿਦਿਆਰਥੀ ਜਮਾਤ 10 'ਚ ਵੱਖ-ਵੱਖ ਸੈਕਸ਼ਨ 'ਚ ਪੜ੍ਹਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਆਦਰਸ਼ ਨਗਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਤਲ 'ਚ ਇਸਤੇਮਾਲ ਚਾਕੂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ