17 ਸਾਲਾ ਕੁੜੀ ਚਲਾ ਰਹੀ ਸੀ ਗੰਦਾ ਧੰਦਾ, ਪੁਲਸ ਨੇ ਚੁੰਗਲ ''ਚੋਂ ਛੁਡਵਾਈਆਂ 4 ਔਰਤਾਂ

Thursday, Nov 09, 2023 - 02:29 AM (IST)

17 ਸਾਲਾ ਕੁੜੀ ਚਲਾ ਰਹੀ ਸੀ ਗੰਦਾ ਧੰਦਾ, ਪੁਲਸ ਨੇ ਚੁੰਗਲ ''ਚੋਂ ਛੁਡਵਾਈਆਂ 4 ਔਰਤਾਂ

ਠਾਣੇ (ਭਾਸ਼ਾ)- ਮਹਾਰਾਸ਼ਟਰ ਪੁਲਸ ਨੇ ਨਵੀ ਮੁੰਬਈ ਦੇ ਇਕ ਹੋਟਲ ਵਿਚ 17 ਸਾਲਾ ਲੜਕੀ ਵੱਲੋਂ ਕਥਿਤ ਤੌਰ ’ਤੇ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਇਸ ਧੰਦੇ ਵਿਚ ਫਸਾਈਆਂ ਗਈਆਂ 4 ਔਰਤਾਂ ਨੂੰ ਛੁਡਵਾਇਆ । ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏ. ਪੀ. ਐੱਮ. ਸੀ. ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਦੇ ਐਂਟੀ-ਹਿਊਮਨ ਤਸਕਰੀ ਸੈੱਲ ਦੀ ਟੀਮ ਨੇ ਵਾਸ਼ੀ ਇਲਾਕੇ ’ਚ ਸਥਿਤ ਇਸ ਹੋਟਲ ’ਚ ਫਰਜ਼ੀ ਗਾਹਕ ਭੇਜ ਕੇ ਛਾਪਾ ਮਾਰਿਆ।

ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ, 2 ਸਵਾਰੀਆਂ ਦੀ ਹੋਈ ਮੌਤ, ਕਈ ਹੋਰ ਝੁਲਸੇ

ਮੁੰਬਈ ਦੇ ਮਲਾਡ ਦੀ ਰਹਿਣ ਵਾਲੀ ਦੋਸ਼ੀ ਲੜਕੀ ਦੇਹ ਵਪਾਰ ਤੋਂ ਮਿਲਣ ਵਾਲੇ ਪੈਸਿਆਂ ਦਾ ਕੁਝ ਹਿੱਸਾ ਪੀੜਤਾਂ ਨੂੰ ਦਿੰਦੀ ਸੀ ਅਤੇ ਬਾਕੀ ਆਪਣੇ ਕੋਲ ਰੱਖ ਲੈਂਦੀ ਸੀ। ਹੋਟਲ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਪੁਲਸ ਨੇ 20 ਸਾਲ ਦੀ ਉਮਰ ਦੀਆਂ 4 ਔਰਤਾਂ ਨੂੰ ਛੁਡਵਾਇਆ। ਉਸ ਨੂੰ ਮੁੜ ਵਸੇਬਾ ਕੇਂਦਰ ਭੇਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਆਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ, ਟੀਮ ਨੇ ਸਾਂਝੀ ਕੀਤੀ ਜਾਣਕਾਰੀ

ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਇਕ ਮੋਬਾਈਲ ਫ਼ੋਨ, ਇਕ ਘੜੀ ਅਤੇ ਕੁੱਲ 84,030 ਰੁਪਏ ਦੀ ਨਕਦੀ ਤੋਂ ਇਲਾਵਾ ਡੇਢ ਲੱਖ ਰੁਪਏ ਤੋਂ ਵੱਧ ਦੇ ਨਕਲੀ ਨੋਟ ਵੀ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਦੋਸ਼ੀ ਲੜਕੀ ਖਿਲਾਫ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਦੀ ਧਾਰਾ 370 (ਕਿਸੇ ਵਿਅਕਤੀ ਨੂੰ ਗੁਲਾਮ ਦੇ ਰੂਪ ਵਿਚ ਖਰੀਦਣਾ) ਅਤੇ ਅਨੈਤਿਕ ਵਪਾਰ (ਰੋਕਥਾਮ) ਐਕਟ-1956 ਦੇ ਪ੍ਰਾਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News