ਕੁੜੀ ਨੂੰ ਕਾਮਉਤੇਜਕ ਕੈਪਸੂਲ ਖੁਆ ਕੀਤਾ ਰੇਪ, ਜ਼ਿਆਦਾ ਖ਼ੂਨ ਵਗਣ ਕਾਰਨ ਹੋਈ ਮੌਤ
Monday, Dec 06, 2021 - 10:45 AM (IST)
ਅਨੂਪਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ’ਚ ਇਕ 17 ਸਾਲਾ ਕੁੜੀ ਨੂੰ ਕਥਿਤ ਤੌਰ ’ਤੇ ਐੱਫਰੋਡਿਸੀਆਕ ਕੈਪਸੂਲ ਖੁਆਇਆ ਗਿਆ ਅਤੇ ਫਿਰ ਇਕ ਵਿਅਕਤੀ ਨੇ ਉਸ ਨਾਲ ਰੇਪ ਕੀਤਾ, ਜਿਸ ਕਾਰਨ ਜ਼ਿਆਦਾ ਖੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਅਨੂਪਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 28 ਕਿਲੋਮੀਟਰ ਦੂਰ ਰਾਜੇਂਦਰਗ੍ਰਾਮ ਥਾਣੇ ਅਧੀਨ ਪੈਂਦੇ ਪਿੰਡ ’ਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਸ ਦੋਸ਼ੀ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਦੇ ਸਿਰ ’ਤੇ 30,000 ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਦੋਸ਼ੀ ਦੀ ਪਛਾਣ ਯਸ਼ਵੰਤ ਮਾਰਵੀ ਵਜੋਂ ਹੋਈ ਹੈ, ਜੋ ਫਰਾਰ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਸ਼ੋਪੀਆਂ ’ਚ ਲਸ਼ਕਰ ਦੇ 2 ਅੱਤਵਾਦੀ ਗ੍ਰਿਫ਼ਤਾਰ
ਰਾਜੇਂਦਰਗ੍ਰਾਮ ਪੁਲਸ ਥਾਣਾ ਇੰਚਰਾਜ ਨਰੇਂਦਰ ਪਾਲ ਨੇ ਦੱਸਿਆ ਕਿ ਪੁਲਸ ਨੂੰ ਸ਼ਨੀਵਾਰ ਨੂੰ 17 ਸਾਲਾ ਕੁੜੀ ਦੀ ਮੌਤ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਅਤੇ ਸ਼ਾਰਟ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਦੇ ਗੁਪਤ ਅੰਗ ’ਚੋਂ ਜ਼ਿਆਦਾ ਖ਼ੂਨ ਵਗਣ ਕਾਰਨ ਉਸ ਦੀ ਮੌਤ ਹੋਈ। ਪਾਲ ਨੇ ਕਿਹਾ,‘‘20-22 ਸਾਲ ਦੇ ਨੇੜੇ-ਤੇੜੇ ਦੀ ਉਮਰ ਦੇ ਦੋਸ਼ੀ ਨੇ ਕੁੜੀ ਨਾਲ ਜਬਰ ਜ਼ਿਨਾਹ ਕਰਨ ਤੋਂ ਪਹਿਲਾਂ ਉਸ ਨੂੰ ਕੁਝ ਕਾਮਉਤੇਜਕ ਕੈਪਸੂਲ ਦਿੱਤੇ ਸਨ।’’ ਉਨ੍ਹਾਂ ਕਿਹਾ ਕਿ ਪੀੜਤਾ ਨੂੰ ਤੇਜ਼ ਦਰਦ ਹੋਇਆ, ਜਦੋਂ ਉਹ ਸ਼ਨੀਵਾਰ ਸਵੇਰੇ ਆਪਣੇ ਘਰ ਪਰਤੀ ਅਤੇ ਉਸ ਨੇ ਮੌਤ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਇਕ ਮਹਿਲਾ ਮੈਂਬਰ ਨੂੰ ਆਪਬੀਤੀ ਸੁਣਾਈ।’’ ਪਾਲ ਨੇ ਦੱਸਿਆ ਕਿ ਦੋਸ਼ੀ ’ਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਨਾਲ-ਨਾਲ ਆਈ.ਪੀ.ਸੀ. ਦੀ ਧਾਰਾ 376 (ਜਬਰ ਜ਼ਿਨਾਹ), 363, 366 ਅਤੇ 304 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ, ਘਟਨਾ ਤੋਂ ਗੁੱਸੇ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਫੜਨ ’ਚ ਪੁਲਸ ਵਲੋਂ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਰਾਜੇਂਦਰਗ੍ਰਾਮ ਥਾਣੇ ’ਤੇ ਕੁੜੀ ਦੀ ਲਾਸ਼ ਰੱਖਕੇ ਐਤਵਾਰ ਨੂੰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ