17 ਸਾਲ ਦੇ ਮੁੰਡੇ ਸਾਹਮਣੇ 'ਦਿ ਗ੍ਰੇਟ ਖਲੀ' ਵੀ ਲੱਗੇ ਛੋਟੇ, ਕਿਹਾ- ਪਹਿਲੀ ਵਾਰ ਉੱਪਰ ਦੇਖਣਾ ਪਿਆ
Monday, Sep 22, 2025 - 10:43 PM (IST)

ਮੇਰਠ– ਯੂ. ਪੀ. ਦੇ ਮੇਰਠ ਦੇ 17 ਸਾਲਾ ਕਰਨ ਸਿੰਘ ਦੀ ਲੰਬਾਈ 8 ਫੁੱਟ 2 ਇੰਚ ਹੈ ਅਤੇ ਉਹ ਸੋਸ਼ਲ ਮੀਡੀਆ ’ਤੇ ਆਪਣੇ ਅਨੋਖੇ ਕਦ ਕਾਰਨ ਚਰਚਾ ਵਿਚ ਹੈ। ਹਾਲ ਹੀ ਵਿਚ ਉਸਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਦਿ ਗ੍ਰੇਟ ਇੰਡੀਅਨ ਖਲੀ ਭਾਵ 7 ਫੁੱਟ ਇਕ ਇੰਚ ਲੰਬੇ ਰੈਸਲਰ ਖਲੀ ਉਸਦੇ ਸਾਹਮਣੇ ਛੋਟੇ ਨਜ਼ਰ ਆ ਰਹੇ ਹਨ। ਵੀਡੀਓ ਵਿਚ 51 ਸਾਲਾ ਖਲੀ ਕਰਨ ਨਾਲ ਪੋਜ਼ ਦਿੰਦੇ ਅਤੇ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ। ਖਲੀ ਨੇ ਕਿਹਾ ਕਿ ਪਹਿਲੀ ਵਾਰ ਮੈਨੂੰ ਉੱਪਰ ਦੇਖਣਾ ਪੈ ਰਿਹਾ ਹੈ, ਨਹੀਂ ਤਾਂ ਹਮੇਸ਼ਾ ਮੈਂ ਹੇਠਾਂ ਵੱਲ ਹੀ ਦੇਖਦਾ ਸੀ।
ਉਨ੍ਹਾਂ ਨੇ ਇਕ ਹੋਰ ਵੀਡੀਓ ਵਿਚ ਕੈਪਸ਼ਨ ਲਿਖੀ ਹੈ ਕਿ ਇਹ ਬਹੁਤ ਲੰਬਾ ਬੱਚਾ ਹੈ। ਮੈਂ ਉਸਨੂੰ ਡਬਲਿਊ. ਡਬਲਿਊ. ਈ. ਸੁਪਰਸਟਾਰ ਬਣਾਉਣਾ ਚਾਹੁੰਦਾ ਹਾਂ ਅਤੇ ਅਸਲ ਵਿਚ ਉਸਦੀ ਮਦਦ ਕਰਨਾ ਚਾਹੁੰਦਾ ਹਾਂ। ਕਰਨ ਸਿੰਘ ਪਹਿਲੀ ਵਾਰ 2017 ਵਿਚ ਚਰਚਾ ਵਿਚ ਆਇਆ ਸੀ, ਓਦੋਂ ਉਸਦੀ ਉਮਰ ਸਿਰਫ 8 ਸਾਲ ਸੀ। ਇੰਸਟਾਗ੍ਰਾਮ ’ਤੇ ਉਸਦੇ 66 ਹਜ਼ਾਰ ਤੋਂ ਵੱਧ ਫਾਲੋਅਰ ਹਨ ਅਤੇ ਉਹ ਆਪਣੀ ਲੰਬਾਈ ਅਤੇ ਰੈਸਲਿੰਗ ਰੂਚੀ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ।