ਨਿਪਾਹ ਵਾਇਰਸ ਦੇ ਪਹਿਲੇ ਮਰੀਜ਼ ਨਾਲ ਇਨਫੈਕਟਡ ਹੋਏ 17 ਲੋਕ: ਰਿਪੋਰਟ

07/15/2018 9:40:28 PM

ਤਿਰੂਵਨੰਤਪੁਰਮ— ਹਾਲ 'ਚ ਨਿਪਾਹ ਵਾਇਰਸ ਦੇ ਫੈਲਣ 'ਤੇ ਕੇਰਲ ਸਰਕਾਰ ਵਲੋਂ ਕਰਵਾਏ ਗਏ ਵਿਸਤ੍ਰਿਤ ਅਧਿਐਨ 'ਚ ਪਾਇਆ ਗਿਆ ਕਿ ਜੋ 19 ਲੋਕ ਇਕ ਵਿਸ਼ਾਣੂ ਨਾਲ ਇਨਫੈਕਟਡ ਹੋਏ ਸਨ ਉਨ੍ਹਾਂ 'ਚੋਂ 17 ਪਹਿਲੇ ਪੀੜਤ (26 ਸਾਲਾ ਮੁਹੰਮਦ ਸਾਬਿਤ) ਦੇ ਸੰਪਰਕ 'ਚ ਆਉਣ ਕਾਰਨ ਇਸ ਬੀਮਾਰੀ ਦੀ ਲਪੇਟ 'ਚ ਆਏ। ਸਾਬਿਤ ਦੀ 5 ਮਈ ਨੂੰ ਮੌਤ ਹੋ ਗਈ ਸੀ। ਉਹ ਉਨ੍ਹਾਂ 17 ਲੋਕਾਂ 'ਚ ਸ਼ਾਮਲ ਸੀ, ਜਿਨ੍ਹਾਂ ਦੀ ਇਸ ਵਿਸ਼ਾਣੂ ਨਾਲ ਇਨਫੈਕਟਡ ਹੋਣ ਤੋਂ ਬਾਅਦ ਮੌਤ ਹੋ ਗਈ। ਦੋ ਲੋਕ ਇਸ ਤੋਂ ਬਚ ਗਏ ਸਨ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁਹੱਈਆ ਰਿਕਾਰਡ ਦੇ ਮੁਤਾਬਕ ਇਹ ਪਾਇਆ ਗਿਆ ਕਿ ਸਾਬਿਤ ਚਮਗਾਦੜ ਨਾਲ ਨਿਪਾਹ ਵਾਇਰਸ ਨਾਲ ਪ੍ਰਭਾਵਿਤ ਹੋਇਆ ਸੀ ਤੇ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ 17 ਹੋਰ ਲੋਕ ਉਸ ਤੋਂ ਇਨਫੈਕਟਡ ਹੋਏ ਸਨ। ਇਸ ਦੇ ਇਲਾਵਾ ਕੋਝੀਕੋਡ ਸਥਿਤ ਪੇਰੰਬਰਾ ਤਾਲੁਕ ਹਸਪਤਾਲ ਦੇ ਚਾਰ ਹੋਰ ਲੋਕਾਂ ਦੇ ਵੀ ਸਾਬਿਤ ਨਾਲ ਰੋਗ ਗ੍ਰਸਤ ਹੋਣ ਦਾ ਸ਼ੱਕ ਹੈ। ਇਸੇ ਹਸਪਤਾਲ 'ਚ ਉਸ ਨੂੰ ਪਹਿਲੀ ਵਾਰ ਲਿਆਂਦਾ ਗਿਆ ਸੀ। ਕੇਰਲ ਸਿਹਤ ਸੇਵਾ ਦੇ ਨਿਗਰਾਨੀ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ 'ਚ 10 ਹੋਰ ਲੋਕ ਵੀ ਉਸੇ ਵਿਸ਼ਾਣੂ ਨਾਲ ਇਨਫੈਕਟਡ ਹੋਏ। ਉਸ ਨੂੰ ਉਥੋਂ ਰੋਡੀਓਲਾਜੀ ਵਿਭਾਗ 'ਚ ਸੀਟੀ ਸਕੈਨ ਲਈ ਲਿਜਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਕ ਮਰੀਜ਼ ਪੇਰੰਬਰਾ ਹਸਪਤਾਲ 'ਚ ਇਕ ਹੋਰ ਵਿਅਕਤੀ ਨਾਲ ਇਨਫੈਕਟਡ ਹੋਇਆ। ਇਸ ਗੱਲ ਦਾ ਸ਼ੱਕ ਹੈ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲਾ ਸਾਬਿਤ ਚਮਗਾਦੜ ਨਾਲ ਇਸ ਵਿਸ਼ਾਣੂ ਨਾਲ ਇਨਫੈਕਟਡ ਹੋਇਆ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਕਿ ਕਿੰਨਾਂ ਪਰੀਸਥਿਤੀਆਂ 'ਚ ਇਹ ਇਨਫੈਕਸ਼ਨ ਹੋਇਆ। ਸਾਬਿਤ ਮਰਨ ਤੋਂ 8 ਮਹੀਨੇ ਪਹਿਲਾਂ ਖਾੜੀ ਦੇਸ਼ਾਂ ਤੋਂ ਪਰਤਿਆ ਸੀ।


Related News