16 ਸਾਲਾ ਮੁੰਡੇ ਨੇ ਪਰਿਵਾਰ ਦੇ 3 ਮੈਂਬਰਾਂ ਸਮੇਤ 4 ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ

Sunday, Nov 06, 2022 - 01:53 PM (IST)

16 ਸਾਲਾ ਮੁੰਡੇ ਨੇ ਪਰਿਵਾਰ ਦੇ 3 ਮੈਂਬਰਾਂ ਸਮੇਤ 4 ਲੋਕਾਂ ਦਾ ਕੀਤਾ ਬੇਰਹਿਮੀ ਨਾਲ ਕਤਲ

ਅਗਰਤਲਾ (ਭਾਸ਼ਾ)- ਤ੍ਰਿਪੁਰਾ ਦੇ ਧਲਾਈ ਜ਼ਿਲ੍ਹੇ ਦੇ ਇਕ ਸੁਦੂਰ ਪਿੰਡ 'ਚ 16 ਸਾਲਾ ਮੁੰਡੇ ਨੇ ਆਪਣੇ ਪਰਿਵਾਰ ਦੇ 3 ਮੈਂਬਰਾਂ ਅਤੇ ਇਕ ਗੁਆਂਢੀ ਦਾ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ,''ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਮਲਪੁਰ ਅਨੁਮੰਡਲ ਵਾਸੀ ਮੁੰਡਾ ਨਿਯਮਿਤ ਰੂਪ ਨਾਲ ਡਰੱਗ ਦਾ ਸੇਵਨ ਕਰਦਾ ਸੀ। ਉਸ ਨੇ ਸ਼ਨੀਵਾਰ ਸਵੇਰੇ ਆਪਣੀ ਮਾਂ, ਦਾਦੇ, 10 ਸਾਲਾ ਭੈਣ ਅਤੇ ਇਕ ਗੁਆਂਢੀ ਦਾ ਕਤਲ ਕਰ ਦਿੱਤਾ। ਘਟਨਾ ਦੇ ਸਮੇਂ ਮੁੰਡੇ ਦਾ ਪਿਓ ਕੰਮ ਕਾਰਨ ਬਾਹਰ ਗਿਆ ਹੋਇਆ ਸੀ। ਅਪਰਾਧ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਹੈ।''

ਇਹ ਵੀ ਪੜ੍ਹੋ : ਸਕੂਲ 'ਚ ਸਜ਼ਾ ਮਿਲਣ ਤੋਂ ਬਾਅਦ 9 ਸਾਲਾ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਅਧਿਕਾਰੀ ਅਨੁਸਾਰ, ਮੁੰਡੇ ਦਾ ਪਿਤਾ ਜਦੋਂ ਘਰ ਆਇਆ ਤਾਂ ਉਸ ਨੇ ਘਰ 'ਚ ਖੂਨ ਅਤੇ ਲਾਸ਼ਾਂ ਦੇਖਣ ਤੋਂ ਬਾਅਦ ਰੌਲਾ ਪਾਇਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋਸ਼ੀ ਦੇ ਘਰ ਸਵੇਰੇ 9.30 ਵਜੇ ਤੇਜ਼ ਸੰਗੀਤ ਦੀ ਆਵਾਜ਼ ਸੁਣੀ ਅਤੇ ਘੰਟਿਆਂ ਬਾਅਦ ਉਸ ਦੇ ਪਿਤਾ ਨੂੰ 4 ਲਾਸ਼ਾਂ ਖੂਹ 'ਚ ਮਿਲੀਆਂ। ਪੁਲਸ ਅਧਿਕਾਰੀ ਦੱਸਿਆ ਕਿ ਸ਼ਨੀਵਾਰ ਸ਼ਾਮ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਅਧਿਕਾਰੀ ਨੇ ਕਿਹਾ,''ਸਰੀਰ 'ਤੇ ਸੱਟ ਦੇ ਨਿਸ਼ਾਨ ਸਨ, ਜੋ ਸਕੰਤੇ ਦਿੰਦੇ ਹਨ ਕਿ ਕਾਤਲ ਨੇ ਚਾਰੋਂ ਲੋਕਾਂ ਦਾ ਕਤਲ  ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਹੈ। ਹਾਲਾਂਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News