15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ
Thursday, Mar 30, 2023 - 06:48 PM (IST)
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਹੈ। ਬੁਲੰਦਸ਼ਹਿਰ ਪੁਲਸ ਨੇ 15 ਸਾਲਾਂ ਦੀ ਇਕ ਕੁੜੀ ਨੂੰ ਆਪਣੇ ਮਾਂ-ਬਾਪ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੂੰ ਪੰਦਰਵਾੜੇ ਪਹਿਲਾਂ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ ਗਿਆ ਸੀ। ਨਾਬਾਲਗ ਕੁੜੀ ਨੇ ਕਬੂਲ ਕਰ ਲਿਆ ਹੈ ਕਿ ਇਹ ਕਤਲ ਉਸਨੇ ਹੀ ਕੀਤਾ ਹੈ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਮਾਂ-ਬਾਪ ਦੇ ਹਿੰਸਕ ਵਿਵਹਾਰ ਤੋਂ ਤੰਗ ਆ ਚੁੱਕੀ ਸੀ। ਉਸਨੇ ਕਿਹਾ ਕਿ ਉਸਦੀ ਮਾਂ ਹਮੇਸ਼ਾ ਉਸ ਨਾਲ ਕੁੱਟਮਾਰ ਕਰਦੀ ਸੀ ਅਤੇ ਇਕ ਵਿਅਕਤੀ ਨਾਲ ਉਸਦੇ ਨਾਜਾਇਜ਼ ਸੰਬੰਧ ਵੀ ਸਨ। ਜੋੜਾ 15 ਮਾਰਚ ਨੂੰ ਮ੍ਰਿਤਕ ਮਿਲਿਆ ਸੀ।
ਇਹ ਵੀ ਪੜ੍ਹੋ– ਗੋਲਡਮੈਨ ਸੈਸ਼ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ, 30 ਕਰੋੜ ਨੌਕਰੀਆਂ 'ਤੇ ਲਟਕੀ ਤਲਵਾਰ
ਬੁਲੰਦਸ਼ਹਿਰ ਦੇ ਐੱਸ.ਐੱਸ.ਪੀ. ਸ਼ਲੋਕ ਕੁਮਾਰ ਨੇ ਕਿਹਾ ਕਿ ਕੁੜੀ ਨੇ ਆਪਣੇ ਮਾਂ-ਬਾਪ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਕੁਹਾੜੀ ਵੱਢ ਕੇ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ। ਪੁਲਸ ਨੇ ਨੇਸ਼ਾ ਦੀ ਵਿਵਸਥਾ ਕਰਨ ਵਾਲੇ ਨੌਜਵਾਨ ਅਤੇ ਗੋਲੀਆਂ ਵੇਚਣ ਵਾਲੇ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਮੁਸ਼ਕਿਲ ਮਾਮਲਾ ਸੀ। ਪਰਿਵਾਰ ਦੇ ਇਕ ਮੈਂਬਰ ਦੇ ਮੋਬਾਇਲ ਫੋਨ ਦੀ ਜਾਂਚ ਕਰਦੇ ਸਮੇਂ ਅਸੀਂ ਪਾਇਆ ਕਿ ਨਾਬਾਲਗ ਕੁੜੀ ਦੀ ਦਸੰਬਰ 'ਚ ਇਕ ਵਿਅਕਤੀ ਨਾਲ ਗੱਲ ਹੋਈ ਸੀ, ਕੁੜੀ ਨੇ ਨੀਂਦ ਦੀਆਂ ਗੋਲੀਆਂ ਦੀ ਵਿਵਸਥਾ ਕਰਨ ਲਈ ਕਿਹਾ ਸੀ ਅਤੇ ਉਸਨੇ ਮਨ੍ਹਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ
ਪੁਲਸ ਨੇ ਕਿਹਾ ਕਿ ਦੋਹਰੇ ਕਤਲਕਾਂਡ ਤੋਂ ਦੋ ਦਿਨ ਪਹਿਲਾੰ ਉਸਨੇ ਨੀਂਦ ਦੀਆਂ 20 ਗੋਲੀਆਂ ਦਾ ਪੈਕੇਟ ਤਿਆਰ ਕੀਤਾ ਸੀ। ਕੁੜੀ ਨੇ ਆਪਣਾ ਮਾਂ ਲਈ ਬਣਾਈ ਚਾਹ 'ਚ 5 ਗੋਲੀਆਂ ਅਤੇ ਆਪਣੇ 50 ਸਾਲਾ ਪਿਓ ਲਈ ਦੁੱਧ 'ਚ 10 ਗੋਲੀਆਂ ਮਿਲਾਈਆਂ ਸਨ। ਜੋੜਾ ਆਪਣੇ ਘਰ ਦੇ ਬਾਹਰ ਸੋਂਦਾ ਸੀ, ਜਦਕਿ ਦੋਸ਼ੀ ਕੁੜੀ ਅਤੇ ਉਸਦੀ ਛੋਟੀ ਭੈਣ ਘਰ ਦੇ ਅੰਦਰ ਸੋਂਦੇ ਸਨ। ਪੁਲਸ ਨੇ ਦੱਸਿਆ ਕਿ ਉਸ ਰਾਤ ਕੁੜੀ ਪੌੜ੍ਹੀ ਰਾਹੀਂ ਗੁਆਂਢੀ ਦੀ ਛੱਤ 'ਚ ਚੜ੍ਹ ਗਈ ਅਤੇ ਆਪਣੇ ਘਰ ਦੇ ਸਾਹਮਣੇ ਆ ਗਈ, ਜਿੱਥੇ ਉਸਨੇ ਆਪਣੇ ਮਾਂ-ਬਾਪ ਦੇ ਸਿਰ 'ਚ ਕੁਹਾੜੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਵਾਪਸ ਜਾ ਕੇ ਸੋ ਗਈ।
ਕੁੜੀ ਨੂੰ ਬੁਲੰਦਸ਼ਹਿਰ ਦੇ ਬਾਲ ਘਰ ਭੇਜ ਦਿੱਤਾ ਗਿਆ ਹੈ, ਜਦਕਿ ਦੋ ਲੋਕਾਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਨੇ ਕਤਲ 'ਚ ਇਸਤੇਮਾਲ ਕੀਤੀ ਗਈ ਕੁਹਾੜੀ ਬਰਾਮਦ ਕਰ ਲਈ ਹੈ। ਇਸਨੂੰ ਘਰ 'ਚ ਚਾਰੇ ਦੇ ਢੇਰ 'ਚ ਲੁਕਾ ਕੇ ਰੱਖਿਆ ਸੀ।
ਇਹ ਵੀ ਪੜ੍ਹੋ– iPhone 15 'ਚ ਸਿਮ ਕਾਰਡ ਸਲਾਟ ਦੀ ਥਾਂ ਮਿਲੇਗਾ ਇਹ ਆਪਸ਼ਨ, ਜਾਣੋ ਆਈਫੋਨ 14 ਤੋਂ ਕਿੰਨਾ ਹੋਵੇਗਾ ਅਲੱਗ