BJP ਆਗੂ ਰੰਜੀਤ ਕਤਲਕਾਂਡ; ਅਦਾਲਤ ਨੇ 15 PFI ਵਰਕਰਾਂ ਨੂੰ ਸੁਣਾਈ ਸਜ਼ਾ-ਏ-ਮੌਤ

Tuesday, Jan 30, 2024 - 12:46 PM (IST)

ਅਲਾਪੁਝਾ- ਕੇਰਲ ਦੀ ਇਕ ਅਦਾਲਤ ਨੇ ਦਸੰਬਰ 2021 'ਚ ਕੇਰਲ ਦੇ ਅਲਾਪੁਝਾ ਜ਼ਿਲ੍ਹੇ 'ਚ ਭਾਜਪਾ ਦੀ ਹੋਰ ਪਿਛੜੀ ਸ਼੍ਰੇਣੀ (ਓ. ਬੀ. ਸੀ.) ਸ਼ਾਖਾ ਦੇ ਆਗੂ ਰੰਜੀਤ ਸ਼੍ਰੀਨਿਵਾਸਨ ਕਤਲ ਮਾਮਲੇ 'ਚ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (PFI) ਨਾਲ ਜੁੜੇ 15 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। 

ਇਹ ਵੀ ਪੜ੍ਹੋ- ਨਿਤੀਸ਼ ਵਲੋਂ ‘ਇੰਡੀਆ’ ਗਠਜੋੜ ਨਾਲੋਂ ਨਾਅਤਾ ਤੋੜਨ 'ਤੇ ਕੇਜਰੀਵਾਲ ਬੋਲੇ- 'ਜੋ ਕੀਤਾ ਉਹ ਠੀਕ ਨਹੀਂ ਕੀਤਾ'

ਵਧੀਕ ਜ਼ਿਲ੍ਹਾ ਜੱਜ ਮਾਵੇਲੀਕਾਰਾ ਵੀ.ਜੀ. ਸ਼੍ਰੀਦੇਵੀ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ PFI ਦੇ ਇਹ ਮੈਂਬਰ ਇਕ "ਸਿੱਖਿਅਤ ਕਤਲ ਦਸਤੇ" ਨਾਲ ਸਬੰਧਤ ਸਨ ਅਤੇ ਜਿਸ ਬੇਰਹਿਮੀ ਅਤੇ ਘਿਨਾਉਣੇ ਤਰੀਕੇ ਨਾਲ ਪੀੜਤ ਨੂੰ ਉਸਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਮਾਰਿਆ ਗਿਆ ਸੀ, ਉਹ "ਬਹੁਤ ਦੁਰਲੱਭ" ਅਪਰਾਧ ਦੀ ਸ਼੍ਰੇਣੀ ਦੇ ਦਾਇਰੇ ਵਿਚ ਆਉਂਦਾ ਹੈ।

PunjabKesari

ਦੱਸਣਯੋਗ ਹੈ ਕਿ ਰੰਜੀਤ ਦਾ 19 ਦਸੰਬਰ 2021 ਨੂੰ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਸਾਹਮਣੇ ਹਥੌੜੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੀ ਮਾਵੇਲੀਕਾਰਾ ਅਦਾਲਤ ਨੇ ਨਈਸਮ, ਮੁਹੰਮਦ ਅਸਲਮ, ਅਨੂਪ, ਅਜਮਲ, ਅਬਦੁੱਲ ਕਲਾਮ, ਸਫਰੂਦੀਨ, ਮਨਸ਼ਾਦ, ਜਸੀਬ ਰਾਜਾ, ਨਵਾਸ, ਸਮੀਰ, ਨਜ਼ੀਰ, ਜ਼ਾਕਿਰ ਹੁਸੈਨ, ਸ਼ਾਜੀ ਅਤੇ ਸ਼ੇਰਨੁਸ ਅਸ਼ਰਫ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਹ ਸਾਰੇ ਅਲਾਪੁਝਾ ਦੇ ਵਸਨੀਕ ਹਨ ਅਤੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ PFI ਅਤੇ ਇਸ ਦੇ ਸਿਆਸੀ ਵਿੰਗ SDPI ਨਾਲ ਜੁੜੇ ਹੋਏ ਹਨ। 

ਇਹ ਵੀ ਪੜ੍ਹੋ- 'ਮੰਮੀ-ਪਾਪਾ ਮੈਂ JEE ਨਹੀਂ ਕਰ ਸਕਦੀ', ਇਮਤਿਹਾਨ ਤੋਂ ਦੋ ਦਿਨ ਪਹਿਲਾਂ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲ਼ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News