ਛੱਤੀਸਗੜ੍ਹ ’ਚ 15 ਨਕਸਲੀਆਂ ਨੇ ਕੀਤਾ ਆਤਮਸਮਰਪਣ
Tuesday, Nov 25, 2025 - 12:10 AM (IST)
ਸੁਕਮਾ, (ਭਾਸ਼ਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ’ਚ 15 ਨਕਸਲੀ ਜਿਨ੍ਹਾਂ ’ਚੋਂ 9 ਦੇ ਸਿਰ ’ਤੇ 48 ਲੱਖ ਰੁਪਏ ਦਾ ਇਨਾਮ ਸੀ, ਨੇ ਸੋਮਵਾਰ ਸੁਰੱਖਿਆ ਫੋਰਸਾਂ ਅੱਗੇ ਆਤਮਸਮਰਪਣ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਨੇ ‘ਛੱਤੀਸਗੜ੍ਹ ਨਕਸਲੀ ਆਤਮਸਮਰਪਣ ਤੇ ਮੁੜ ਵਸੇਬਾ ਨੀਤੀ’ ਤੋਂ ਪ੍ਰਭਾਵਿਤ ਹੋ ਕੇ ਅਤੇ ਮਾਓਵਾਦੀਆਂ ਦੀ ਅਣਮਨੁੱਖੀ ਤੇ ਬੇਬੁਨਿਆਦ ਵਿਚਾਰਧਾਰਾ, ਸ਼ੋਸ਼ਣ ਤੇ ਅੱਤਿਆਚਾਰਾਂ ਤੋਂ ਤੰਗ ਆ ਕੇ ਆਤਮਸਮਰਪਣ ਕਰਨ ਦਾ ਫੈਸਲਾ ਕੀਤਾ।
ਸਰਕਾਰ ਦੀ ਨਵੀਂ ਮੁੜ ਵਸੇਬਾ ਨੀਤੀ ਅਧੀਨ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਨੂੰ ਹੋਰ ਲਾਭ ਵੀ ਪ੍ਰਦਾਨ ਕੀਤੇ ਜਾਣਗੇ।
