ਨੋਇਡਾ ਸਮੇਤ ਯੂ ਪੀ ਦੇ 15 ਜ਼ਿਲ੍ਹੇ ਅੱਜ ਰਾਤ ਹੋਣਗੇ ਪੂਰੀ ਤਰ੍ਹਾਂ ਸੀਲ

04/08/2020 8:34:54 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਯੂ ਪੀ ਸਰਕਾਰ ਨੇ 15 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਦੇ ਸਭ ਤੋਂ ਵੱਡੇ ਮਾਮਲਿਆਂ ਵਾਲੇ ਇਨ੍ਹਾਂ ਜ਼ਿਲ੍ਹਿਆਂ ਨੂੰ ਹਾਟਸਪਾਟ ਦੇ ਰੂਪ 'ਚ ਮਾਰਕ ਕੀਤਾ ਜਾ ਰਿਹਾ ਹੈ। ਇਸ 'ਚ ਉਹ ਜ਼ਿਲ੍ਹੇ ਚੁਣੇ ਗਏ ਹਨ, ਜਿਨ੍ਹਾਂ 6 ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ। ਪੂਰੀ ਤਰ੍ਹਾਂ ਨਾਲ ਸੀਲ ਕਰਨ ਦਾ ਮਤਲਬ ਹੈ ਕਿ ਜਿੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ, ਉੱਥੇ ਕੁਝ ਦਿਨਾਂ ਤਕ ਲੋਕਾਂ ਦੇ ਘਰ ਤੋਂ ਨਿਕਲਣ 'ਤੇ ਪਾਬੰਦੀ ਰਹੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕ ਸਖਤੀ ਦੇ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕਰੇ ਤੇ ਕੋਰੋਨਾ ਨੂੰ ਰੋਕਿਆ ਜਾ ਸਕੇ। ਇਹ ਇਲਾਕੇ ਬੁੱਧਵਾਰ ਰਾਤ 12 ਵਜੇ ਤੋਂ 15 ਅਪ੍ਰੈਲ ਸਵੇਰ ਤਕ ਸੀਲ ਰਹਿਣਗੇ। ਇਨ੍ਹਾਂ ਇਲਾਕਿਆਂ 'ਚ ਜ਼ਰੂਰੀ ਸਮਾਨਾਂ ਦੀ ਹੋਮ ਡਿਲਵਰੀ ਹੋਵੇਗੀ ਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਛੂਟ ਨਹੀਂ ਮਿਲੇਗੀ।
ਨੋਇਡਾ ਦੇ ਹਾਟਸਪਾਟ ਏਰੀਆ
ਨੋਇਡਾ ਦੇ ਇਹ ਇਲਾਕੇ ਹਨ ਹਾਟਸਪਾਟ- ਸੈਕਟਰ 27, ਸੈਕਟਰ 28, ਵਾਜਿਦਪੁਰ ਪਿੰਡ, ਸੈਕਟਰ 41, ਹਾਈਡ ਪਾਰਕ ਸੈਕਟਰ 78, ਸਪੁਰਟੇਕ ਕੇਪਟਾਊਨ ਸੈਕਟਰ-78, ਲੋਟਸ ਸੈਕਟਰ 100, ਅਲਫਾ-1 ਗ੍ਰੇਟਰ ਨੋਇਡਾ, ਨਿਰਾਲਾ ਗ੍ਰੀਨ ਸੈਕਟਰ 02 ਗ੍ਰੇਟਰ ਨੋਇਡਾ, ਲਾਜਿਕਸ ਬਲੋਸਮ, ਕਾਊਟੀ ਸੈਕਟਰ, 137, ਏ. ਟੀ. ਐੱਸ. ਜੀਟਾ-ਗ੍ਰੇਟਰ ਨੋਇਡਾ, ਇਜਾਈਨਰ ਪਾਰਕ ਸੈਕਟਰ 62, ਸੈਕਟਰ 5 ਤੇ 8 ਜੇਜੇ ਕਾਲੋਨੀ।

ਦਿੱਲੀ ਦੇ 20 ਇਲਾਕੇ ਵੀ ਸੀਲ
ਇਸ ਦੌਰਾਨ ਬੁੱਧਵਾਰ ਨੂੰ ਦਿੱਲੀ ਸਰਕਾਰ ਨੇ 20 ਇਲਾਕੇ ਸੀਲ ਕਰ ਦਿੱਤੇ ਹਨ। ਇਸ 'ਚ ਦੱਖਣੀ ਦਿੱਲੀ ਦੇ 2 ਇਲਾਕਿਆਂ ਨੂੰ ਹਾਟਸਪਾਰਟ ਚਿੰਨ ਕੀਤਾ ਹੈ। ਦਿੱਲੀ ਸਰਕਾਰ ਨੇ ਪਹਿਲਾ ਫੈਸਲਾ ਇਹ ਲਿਆ ਹੈ ਕਿ ਦਿੱਲੀ 'ਚ ਮਾਸਕ ਲਗਾ ਕੇ ਬਾਹਰ ਨਿਕਲਣਾ ਸਾਰਿਆਂ ਦੇ ਲਈ ਜ਼ਰੂਰੀ ਹੋਵੇਗਾ, ਨਹੀਂ ਤਾਂ ਸਖਤ ਕਾਰਵਾਈ ਹੋਵੇਗੀ। ਦੂਜਾ ਇਹ ਫੈਸਲਾ ਕੀਤਾ ਗਿਆ ਹੈ ਕਿ ਸੈਲਰੀ ਤੋਂ ਇਲਾਵਾ ਦਿੱਲੀ ਸਰਕਾਰ ਦਾ ਕੋਈ ਵੀ ਸਰਕਾਰੀ ਵਿਭਾਗ ਖਰਚ ਨਹੀਂ ਕਰੇਗਾ। ਕੋਰੋਨਾ ਤੇ ਲਾਕਡਾਊਨ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੇ ਖਰਚ ਦੇ ਲਈ ਵਿਤ ਮੰਤਰਾਲੇ ਤੋਂ ਆਗਿਆ ਲੈਣੀ ਹੋਵੇਗੀ। ਪੂਰੀ ਦਿੱਲੀ 'ਚ ਅਜਿਹੇ 20 ਸਥਾਨ ਹਨ ਜਿਨ੍ਹਾਂ ਨੂੰ ਸੀਲ ਕੀਤਾ ਜਾ ਰਿਹਾ ਹੈ।

 

 ਇਨ੍ਹਾਂ ਜ਼ਿਲ੍ਹਿਆਂ ਨੂੰ ਕੀਤਾ ਸੀਲ—
ਆਗਰਾ
ਤਾਜ ਨਗਰੀ ਆਗਰਾ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤਕ ਕੋਰੋਨਾ ਦੇ ਕੁਲ 64 ਮਰੀਜ਼ ਸਾਹਮਣੇ ਆਏ ਹਨ, ਜਿਸ 'ਚ 38 ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਇਹੀ ਕਾਰਨ ਹੈ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਹਾਟਸਪਾਟ ਦੀ ਸੰਖਿਆ 22 ਹੈ।
ਗੌਤਮ ਬੁੱਧ ਨਗਰ (ਨੋਇਡਾ)
ਨੋਇਡਾ 'ਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਸੰਖਿਆਂ 60 ਹੋ ਚੁੱਕੀ ਹੈ। ਨੋਇਡਾ 'ਚ ਸਭ ਤੋਂ ਜ਼ਿਆਦਾ ਮਰੀਜ਼ ਸੀਜਫਾਇਰ ਕੰਪਨੀ ਦੇ ਕਰਮਚਾਰੀਆਂ ਦੇ ਸੰਪਰਕ 'ਚ ਆਏ ਹਨ। ਜ਼ਿਲ੍ਹੇ 'ਚ 12 ਸਥਾਨਾਂ ਨੂੰ ਹਾਟਸਪਾਟ ਦੇ ਰੂਪ 'ਚ ਚਿੰਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕੀਤਾ ਗਿਆ।
ਮੇਰਠ 
ਮੇਰਠ 'ਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਸੰਖਿਆਂ 35 ਹੈ ਤੇ ਇਸ 'ਚ ਇਕ ਮਰੀਜ਼ ਕਾਨਪੁਰ 'ਚ ਦਾਖਲ ਹੈ। 35 'ਚੋਂ 15 ਲੋਕ ਤਬਲੀਗੀ ਜਮਾਤ ਦੇ ਹਨ। ਮੇਰਠ 'ਚ 7 ਹਾਟਸਪਾਟ ਦੀ ਪਹਿਚਾਣ ਹੋਈ ਹੈ।
ਗਾਜ਼ੀਆਬਾਦ
ਦਿੱਲੀ ਦੇ ਨਾਲ ਗਾਜ਼ੀਆਬਾਦ 'ਚ ਕੋਰੋਨਾ ਵਾਇਰਸ ਦੇ ਕੁਲ 23 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ 'ਚ 14 ਮਰੀਜ਼ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਜ਼ਿਲ੍ਹੇ 'ਚ ਕੁਲ 13 ਹਾਟਸਪਾਟ ਦੀ ਪਹਿਚਾਣ ਹੋਈ ਹੈ।
ਬਰੇਲੀ
ਬਰੇਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਕੁਲ 6 ਮਰੀਜ਼ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਤਬਲੀਗੀ ਜਮਾਤ ਨਾਲ ਜੁੜੇ ਕੋਈ ਵੀ ਸਾਹਮਣੇ ਨਹੀਂ ਆਇਆ ਹੈ। ਜ਼ਿਲ੍ਹੇ 'ਚ ਇਕ ਹਾਟਸਪਾਰਟ ਦੀ ਪਹਿਚਾਣ ਹੋਈ ਹੈ। 
ਬਸਤੀ
ਬਸਤੀ ਜ਼ਿਲ੍ਹੇ 'ਚ ਕੋਰੋਨਾ ਦੇ ਕੁਲ ਅੱਠ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ 'ਚ ਇਕ ਵੀ ਤਬਲੀਗੀ ਜਮਾਤ ਨਾਲ ਨਹੀਂ ਹੈ। ਜ਼ਿਲ੍ਹੇ 'ਚ ਕੁਲ ਤਿੰਨ ਹਾਟਸਪਾਰਟ ਵੀ ਚਿੰਨ ਕੀਤੇ ਗਏ ਹਨ।
ਬੁਲੰਦਸ਼ਹਿਰ
ਯੂ ਪੀ ਦੇ ਬੁਲੰਦਸ਼ਹਿਰ 'ਚ ਕੋਰੋਨਾ ਦੇ ਕੁਲ ਅੱਠ ਮਾਮਲੇ ਸਾਹਮਣੇ ਆਏ ਹਨ। ਇਸ 'ਚ ਪੰਜ ਲੋਕ ਤਬਲੀਗੀ ਜਮਾਤ ਦੇ ਹਨ। ਜ਼ਿਲ੍ਹੇ 'ਚ ਕੁਲ ਤਿੰਨ ਹਾਟਸਪਾਰਟ ਦੀ ਪਹਿਚਾਣ ਹੋਈ ਹੈ।
ਫਿਰੋਜ਼ਾਬਾਦ
ਫਿਰੋਜ਼ਾਬਾਦ 'ਚ ਕੁੱਲ ਤਿੰਨ ਹਾਟਸਪਾਰਟ ਦੀ ਪਹਿਚਾਣ ਹੋ ਚੁੱਕੀ ਹੈ। ਜ਼ਿਲ੍ਹੇ 'ਚ ਤਬਲੀਗੀ ਜਮਾਤ ਨਾਲ ਜੁੜੇ ਕੁਲ 7 ਲੋਕਾਂ ਨੂੰ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ।
ਕਾਨਪੁਰ
ਕਾਨਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਕੁਲ 8 ਮਾਮਲੇ ਸਾਹਮਣੇ ਆਏ ਹਨ। ਇਸ 'ਚ ਸੱਤ ਲੋਕ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਕਾਨਪੁਰ 'ਚ ਕੁਲ 12 ਹਾਟਸਪਾਰਟ ਚਿੰਨ ਕੀਤੇ ਗਏ ਹਨ।
ਲਖਾਨਊ
ਰਾਜਧਾਨੀ ਲਖਾਨਊ 'ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਸੰਖਿਆਂ 24 ਹੈ। 24 'ਚੋਂ 12 ਲੋਕ ਤਬਲੀਗੀ ਜਮਾਤ ਨਾਲ ਜੁੜੇ ਹਨ। ਲਖਨਾਊ 'ਚ 8 ਵੱਡੇ ਤੇ ਚਾਰ ਛੋਟੇ ਹਾਟਸਪਾਰਟ ਦੀ ਪਹਿਚਾਣ ਕੀਤੀ ਗਈ ਹੈ।
ਮਹਾਰਾਜਗੰਜ
ਪੂਰਬੀ ਯੂ ਪੀ ਦੇ ਮਹਾਰਾਜਗੰਜ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਆਏ ਕੁਝ 6 ਲੋਕਾਂ ਨੂੰ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਜ਼ਿਲ੍ਹੇ 'ਚ ਚਾਰ ਹਾਟਸਪਾਰਟ ਦੀ ਪਹਿਚਾਣ ਕੀਤੀ ਗਈ ਹੈ। 
ਸਹਾਰਨਪੁਰ
ਸਹਾਰਨਪੁਰ ਜ਼ਿਲ੍ਹੇ 'ਚ ਵੀ 14 ਲੋਕ ਕੋਰੋਨਾ ਨਾਲ ਪੀੜਤ ਹਨ। ਇਹ ਸਾਰੇ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਇਸ 'ਚ 12 ਲੋਕਾਂ ਨੂੰ ਲਖਨਾਊ 'ਚ ਦਾਖਲ ਕੀਤਾ ਗਿਆ ਹੈ। 
ਸ਼ਾਮਲੀ
ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੁਲ 17 ਲੋਕਾਂ ਨੂੰ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਇਹ ਸਾਰੇ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਇਸ 'ਚ 2 ਮਰੀਜ਼ ਆਗਰਾ 'ਚ, ਤਿੰਨ ਮਰੀਜ਼ ਅੋਰੱਈਆ 'ਚ ਤੇ ਤਿੰਨ ਮਰੀਜ਼ ਮੈਨਪੁਰੀ 'ਚ ਦਾਖਲ ਹਨ।
ਸੀਤਾਪੁਰ
ਯੂ ਪੀ ਦੀ ਰਾਜਧਾਨੀ ਲਖਾਨਊ ਦੇ ਕੋਲ ਸਥਿਤ ਸੀਤਾਪੁਰ 'ਚ ਇਕ ਹੀ ਦਿਨ ਕੋਰੋਨਾ ਵਾਇਰਸ ਦੇ  8 ਮਾਮਲੇ ਸਾਹਮਣੇ ਆਏ ਸਨ। ਇਹ ਲੋਕ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਆਏ ਸਨ।
ਵਾਰਾਣਸੀ
ਵਾਰਾਣਸੀ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁਲ 9 ਮਾਮਲੇ ਸਾਹਮਣੇ ਆਏ ਹਨ। 8 ਅਪ੍ਰੈਲ ਨੂੰ ਵੀ ਕੁਲ 2 ਨਵੇਂ ਮਾਮਲੇ ਸਾਹਮਣੇ ਆਏ। ਇਸ 'ਚ 4 ਲੋਕ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਵਾਰਾਣਸੀ 'ਚ ਕੁਲ ਚਾਰ ਹਾਟਸਪਾਰਟ ਚਿੰਨ ਕੀਤੇ ਗਏ ਹਨ।


Gurdeep Singh

Content Editor

Related News