ਜੰਮੂ ਤੋਂ 148 ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ

Monday, Aug 20, 2018 - 04:04 AM (IST)

ਜੰਮੂ ਤੋਂ 148 ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ

ਜੰਮੂ—ਜੰਮੂ ਦੇ ਆਧਾਰ ਕੈਂਪ ਤੋਂ ਅੱਜ 148 ਸ਼ਰਧਾਲੂਆਂ ਦਾ ਇਕ ਸਮੂਹ ਪਵਿੱਤਰ ਅਮਰਨਾਥ ਯਾਤਰਾ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 49 ਔਰਤਾਂ ਸਮੇਤ ਸ਼ਰਧਾਲੂ 8 ਵਾਹਨਾਂ 'ਚ ਭਗਵਤੀ ਨਗਰ ਆਧਾਰ ਕੈਂਪ ਤੋਂ ਸਖਤ ਸੁਰੱਖਿਆ ਦਰਮਿਆਨ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਬਾਲਟਾਲ ਦੇ ਰਸਤੇ ਰਾਹੀਂ ਹੋ ਕੇ ਜਾਣਗੇ।
ਇਸ 60 ਦਿਨਾ ਸਾਲਾਨਾ ਯਾਤਰਾ ਦੀ ਸ਼ੁਰੂਆਤ 28 ਜੂਨ ਤੋਂ ਹੋਈ ਸੀ ਅਤੇ ਇਹ ਰੱਖੜੀ ਵਾਲੇ ਦਿਨ 26 ਅਗਸਤ ਨੂੰ ਸਮਾਪਤ ਹੋ ਜਾਵੇਗੀ। ਕਲ ਤਕ ਕੁਲ 2,82,376 ਯਾਤਰੀ ਗੁਫਾ 'ਚ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।


Related News