ਬਰਫ਼ਬਾਰੀ ਕਾਰਨ ਲੱਦਾਖ ’ਚ ਫਸੇ 141 ਲੋਕਾਂ ਨੂੰ ਕਰਵਾਇਆ ਗਿਆ ‘ਏਅਰਲਿਫਟ’

Thursday, Mar 10, 2022 - 03:45 PM (IST)

ਬਰਫ਼ਬਾਰੀ ਕਾਰਨ ਲੱਦਾਖ ’ਚ ਫਸੇ 141 ਲੋਕਾਂ ਨੂੰ ਕਰਵਾਇਆ ਗਿਆ ‘ਏਅਰਲਿਫਟ’

ਜੰਮੂ (ਭਾਸ਼ਾ)– ਭਾਰੀ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਫਸੇ 141 ਲੋਕਾਂ ਨੂੰ ਵੀਰਵਾਰ ਯਾਨੀ ਕਿ ਅੱਜ ਹਵਾਈ ਮਾਰਗ ਰਾਹੀ ਕੱਢਿਆ ਗਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ AN-32 ਕਾਰਗਿਲ ਕੂਰੀਅਰ ਨੇ 105 ਲੋਕਾਂ ਨੂੰ ਕੱਢਿਆ, ਜਦਕਿ 36 ਲੋਕਾਂ ਨੂੰ ਪਵਨਹੰਸ ਹੈਲੀਕਾਪਟਰ MI-172 ਜ਼ਰੀਏ ਕੱਢਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ 39 ਲੋਕਾਂ ਨੂੰ ਜੰਮੂ ਤੋਂ ਕਾਰਗਿਲ, 16 ਨੂੰ ਕਾਰਗਿਲ ਤੋਂ ਜੰਮੂ, 12 ਨੂੰ ਕਾਰਗਿਲ ਤੋਂ ਸ਼੍ਰੀਨਗਰ ਅਤੇ 38 ਲੋਕਾਂ ਨੂੰ ਸ਼੍ਰੀਨਗਰ ਤੋਂ ਕਾਰਗਿਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਵਨਹੰਸ ਹੈਲੀਕਾਪਟਰ ਜ਼ਰੀਏ 36 ਲੋਕਾਂ ਨੂੰ ਸ਼੍ਰੀਨਗਰ ਤੋਂ ਕਾਰਗਿਲ ਲਿਜਾਇਆ ਗਿਆ।


author

Tanu

Content Editor

Related News