5 ਦੋਸ਼ੀਆਂ ਦੇ ਕਬਜ਼ੇ ਤੋਂ 140 ਬੋਤਲ ਠੇਕਾ ਸ਼ਰਾਬ ਬਰਾਮਦ
Wednesday, Jul 05, 2017 - 01:15 PM (IST)

ਕੈਥਲ— ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਵੱਲੋਂ 5 ਦੋਸ਼ੀਆਂ ਦੇ ਕਬਜ਼ੇ ਤੋਂ 105 ਬੋਤਲ, 24 ਅੱਧੀ ਬੋਤਲ ਸਮੇਤ 139.75 ਬੋਤਲ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ ਗਈ ਹੈ। ਪੀ.ਆਰ.ਓ ਨੇ ਦੱਸਿਆ ਕਿ ਸੀਵਨ ਪੁਲਸ ਦੇ ਐਚ.ਏ.ਸੀ ਸੰਜੈ ਦੀ ਟੀਮ ਵੱਲੋਂ ਦੋਸ਼ੀ ਅਸ਼ੋਕ ਵਾਸੀ ਖੇੜੀ ਗੁਲਾਮ ਅਲੀ ਦੇ ਕਬਜ਼ੇ ਤੋਂ 25 ਬੋਤਲ, ਸੀ.ਆਈ.ਏ-2 ਪੁਲਸ ਦੇ ਐਚ.ਸੀ ਜਸਮੇਰ ਸਿੰਘ ਵੱਲੋਂ ਦਲਬੀਰ ਵਾਸੀ ਅਲਖਪੁਰਾ ਜ਼ਿਲਾ ਭਿਵਾਨੀ ਦੇ ਕਬਜ਼ੇ ਤੋਂ ਸ਼ੂਗਰ ਮਿੱਲ ਨੇੜੇ ਤੋਂ 12 ਬੋਤਲ, ਸ਼ਹਿਰ ਪੁਲਸ ਦੇ ਐਚ.ਸੀ ਸੁਸ਼ੀਲ ਕੁਮਾਰ ਵੱਲੋਂ ਸਤਬੀਰ ਸਿੰਘ ਵੱਲੋਂ ਵਾਲਮੀਕੀ ਬਸਤੀ ਵਾਸੀ ਅਮਿਤ ਦੇ ਕਬਜ਼ੇ ਤੋਂ 36 ਬੋਤਲ ਠੇਕਾ ਸ਼ਰਾਬ ਬਰਾਮਦ ਕਰਕੇ 3 ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ ਜਦਕਿ ਦੋਸ਼ੀ ਅਮਿਤ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
ਬੁਲਾਰੇ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਥਾਣਾ ਕਲਾਇਤ ਦੇ ਹੈਡ ਕਾਂਸਟੇਬਲ ਮੰਜੀਤ ਸਿੰਘ ਵੱਲੋਂ ਦੋਸ਼ੀ ਕੁਲਦੀਪ ਵਾਸੀ ਪਿੰਜੂਪੁਰਾ ਨੂੰ ਪਿੰਡ ਤੋਂ ਹੀ ਕਾਬੂ ਕਰਦੇ ਹੋਏ ਉਸ ਦੇ ਕਬਜ਼ੇ ਤੋਂ 16 ਬੋਤਲ, 24 ਅੱਧੇ ਅਤੇ 91 ਹੋਰ ਬੋਤਲਾਂ ਸ਼ਰਾਬ ਦੇਸੀ ਬਰਾਮਦ ਹੋਈ ਹੈ। ਪੰਜਾਂ ਦੋਸ਼ੀਆਂ ਖਿਲਾਫ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।