ਭਾਰਤ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿਣ ਦੇ ਦੋਸ਼ ਵਿਚ 14 ਵਿਦੇਸ਼ੀ ਗ੍ਰਿਫ਼ਤਾਰ
Sunday, Mar 30, 2025 - 03:59 AM (IST)

ਠਾਣੇ (ਭਾਸ਼ਾ) - ਨਵੀ ਮੁੰਬਈ ਵਿਚ ਸ਼ਨੀਵਾਰ ਨੂੰ 5 ਔਰਤਾਂ ਸਮੇਤ 14 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਦੇਸ਼ੀ ਜੋ ਕਿ ਅਫਰੀਕੀ ਦੇਸ਼ਾਂ ਨਾਈਜੀਰੀਆ, ਘਾਨਾ ਅਤੇ ਯੂਗਾਂਡਾ ਤੋਂ ਹਨ, ਨੂੰ ਵਾਸ਼ੀ ਖੇਤਰ ਦੇ ਜੁਹੂਗਾਓਂ ਤੋਂ ਫੜਿਆ ਗਿਆ।
ਪੁਲਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ 2,03,500 ਰੁਪਏ ਨਕਦ ਅਤੇ ਉਨ੍ਹਾਂ ਦੇ ਠਹਿਰਨ ਵਾਲੀ ਥਾਂ ਤੋਂ 90,000 ਰੁਪਏ ਤੋਂ ਵੱਧ ਦੀ ਸ਼ਰਾਬ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਪੰਕਜ ਜੋਸ਼ੀ ਨਾਂ ਦੇ ਇਕ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ, ਜਿਸਨੇ ਕਥਿਤ ਤੌਰ ’ਤੇ ਨਿਰਧਾਰਤ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਆਪਣਾ ਘਰ ਵਿਦੇਸ਼ੀਆਂ ਨੂੰ ਕਿਰਾਏ ’ਤੇ ਦਿੱਤਾ ਸੀ।