ਬੋਨੀ ਅਮਰਪਾਲ ਸਿੰਘ ਵੱਲੋਂ ਅਜਨਾਲਾ ‘ਚ ਕਥਿਤ ਗੈਰਕਾਨੂੰਨੀ ਰੇਤ ਮਾਈਨਿੰਗ ਦੇ ਦੋਸ਼
Friday, Feb 20, 2026 - 06:30 PM (IST)
ਅਜਨਾਲਾ (ਗੁਰਿੰਦਰ)- ਰਾਵੀ ਦਰਿਆ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਕੀਤੀ ਜਾ ਰਹੀ ਡੀ-ਸਿਲਟਿੰਗ ਨੂੰ ਲੈ ਕੇ ਸਿਆਸੀ ਵਿਵਾਦ ਤੀਬਰ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਹਲਕਾ ਅਜਨਾਲਾ ਤੋਂ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਿੰਚਾਈ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਡੀ-ਸਿਲਟਿੰਗ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਹਿ ‘ਤੇ ਰੇਤ ਦੀ ਕਥਿਤ ਗੈਰਕਾਨੂੰਨੀ ਮਾਈਨਿੰਗ ਜ਼ੋਰਾਂ ‘ਤੇ ਚੱਲ ਰਹੀ ਹੈ। ਉਨ੍ਹਾਂ ਮੁਤਾਬਕ ਸਰਕਾਰੀ ਰਿਕਾਰਡ ਵਿੱਚ ਡੀ-ਸਿਲਟਿੰਗ ਦੇ ਨਾਮ ‘ਤੇ ਇਕ ਦਿਨ ਵਿੱਚ ਕਰੀਬ 20 ਟਿੱਪਰ ਰੇਤ ਕੱਢਣ ਦੀ ਐਂਟਰੀ ਦਰਸਾਈ ਜਾਂਦੀ ਹੈ, ਜਦਕਿ ਦੋਸ਼ ਹੈ ਕਿ ਕੈਮਰੇ ਬੰਦ ਕਰਕੇ ਇਕ ਖੱਡ ਵਿੱਚੋਂ ਦਿਨ-ਰਾਤ 200 ਤੋਂ ਵੱਧ ਟਿੱਪਰ ਰੇਤ ਕੱਢੀ ਜਾ ਰਹੀ ਹੈ, ਜਿਸ ਦਾ ਸਿੱਧਾ ਲਾਭ ਵਿਧਾਇਕ ਧਾਲੀਵਾਲ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ- 'ਕਿੱਥੇ ਗਿਆ ਤੁਹਾਡਾ ਮਿਸ਼ਨ ਪ੍ਰਹਾਰ'..., ਵਾਇਰਲ ਗੀਤ 'ਚ 'ਆਪ' ਸਰਕਾਰ 'ਤੇ ਤਿੱਖਾ ਹਮਲਾ
ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਸੂਤਰਾਂ ਅਨੁਸਾਰ ਘੋਨੇਵਾਲ (ਅਜਨਾਲਾ) ਨੇੜੇ ਰਾਵੀ ਦਰਿਆ ਵਿੱਚੋਂ ਗੈਰਕਾਨੂੰਨੀ ਤੌਰ ‘ਤੇ ਕੱਢੀ ਜਾ ਰਹੀ ਰੇਤ ਵਿੱਚੋਂ 40 ਫੀਸਦੀ ਹਿੱਸਾ ਵਿਧਾਇਕ ਧਾਲੀਵਾਲ ਦਾ ਅਤੇ 30 ਫੀਸਦੀ ਹਿੱਸਾ ਸਿੰਚਾਈ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਜਾਣ ਦਾ ਦੋਸ਼ ਹੈ। ਬਾਕੀ ਹਿੱਸਾ ਠੇਕੇਦਾਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਠੇਕੇਦਾਰਾਂ ਵੱਲੋਂ ਇਸ ਦੀ ਵੰਡ ਪੁਲਸ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਅੰਮ੍ਰਿਤਸਰ ਦੇ ਅਧਿਕਾਰੀਆਂ ਵਿੱਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਚਾਹੜਪੁਰ (ਅਜਨਾਲਾ) ਨੇੜੇ ਵੀ ਇਸੇ ਤਰ੍ਹਾਂ ਕੈਮਰੇ ਬੰਦ ਕਰਕੇ ਰੇਤ ਕੱਢੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਕੱਢੀ ਜਾ ਰਹੀ ਰੇਤ ਵਿੱਚੋਂ 30 ਫੀਸਦੀ ਹਿੱਸਾ ਵਿਧਾਇਕ ਧਾਲੀਵਾਲ, 40 ਫੀਸਦੀ ਮੰਤਰੀ ਗੋਇਲ ਅਤੇ ਬਾਕੀ ਹਿੱਸਾ ਠੇਕੇਦਾਰਾਂ ਰਾਹੀਂ ਸੰਬੰਧਤ ਅਧਿਕਾਰੀਆਂ ਵਿੱਚ ਵੰਡਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀਆਂ ਜੇਲ੍ਹਾਂ 'ਚ ਸੁਰੱਖਿਆ ਪ੍ਰਬੰਧ ਤਾਰ-ਤਾਰ: ਕਪੂਰਥਲਾ ਜੇਲ੍ਹ 'ਚ ਡਰੋਨ ਮੂਵਮੈਂਟ ਨੇ ਖੜ੍ਹੇ ਕੀਤੇ ਸਵਾਲ
ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਜਲਦ ਹੀ ਜ਼ਿਲ੍ਹੇ ਭਰ ਦੇ ਮੀਡੀਆ ਨੂੰ ਨਾਲ ਲੈ ਕੇ ਸੰਬੰਧਿਤ ਖੱਡਾਂ ‘ਤੇ ਪਹੁੰਚਣਗੇ ਅਤੇ ਕਥਿਤ ਗੈਰਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਦੀ ਪੋਲ ਖੋਲ੍ਹਣਗੇ। ਇਸ ਮਾਮਲੇ ਸਬੰਧੀ ਸਰਕਾਰ ਜਾਂ ਸੰਬੰਧਿਤ ਵਿਭਾਗ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
