14 ਅਗਸਤ : ਵੰਡ ਦਾ ਕਦੇ ਨਾ ਭੁੱਲਣ ਵਾਲਾ ਜ਼ਖਮ, ਭਾਰਤ ਦੇ ਹੋਏ ਸਨ ਦੋ ਟੋਟੇ

08/14/2019 5:24:13 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਦੇ ਇਤਿਹਾਸ ਵਿਚ 14 ਅਗਸਤ ਦੀ ਤਰੀਕ ਹੰਝੂਆਂ ਨਾਲ ਲਿਖੀ ਗਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ। 14 ਅਗਸਤ 1947 ਨੂੰ ਪਾਕਿਸਤਾਨ ਅਤੇ 15 ਅਗਸਤ 1947 ਨੂੰ ਭਾਰਤ ਇਕ ਵੱਖਰਾ ਰਾਸ਼ਟਰ ਐਲਾਨ ਕਰ ਦਿੱਤਾ ਗਿਆ। ਇਸ ਵੰਡ ਨੇ ਨਾ ਸਿਰਫ ਭਾਰਤੀ ਉਪ-ਮਹਾਦੀਪ ਦੇ ਦੋ ਹਿੱਸੇ ਕੀਤੇ, ਸਗੋਂ ਬੰਗਾਲ ਦੀ ਵੀ ਵੰਡ ਕੀਤੀ ਗਈ। ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਤੋਂ ਵੱਖ ਕਰ ਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣਿਆ। ਕਹਿਣ ਨੂੰ ਤਾਂ ਇਹ ਇਕ ਦੇਸ਼ ਦੀ ਵੰਡ ਸੀ ਪਰ ਦਰਅਸਲ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਦਾ ਅਤੇ ਭਾਵਨਾਵਾਂ ਦੀ ਵੰਡ ਸੀ। ਭਾਰਤ ਮਾਂ ਦੇ ਸੀਨੇ 'ਤੇ ਵੰਡ ਦਾ ਇਹ ਜ਼ਖਮ ਆਉਣ ਵਾਲੀਆਂ ਪੀੜ੍ਹੀਆਂ ਤਰ ਰਿਸਦਾ ਰਹੇਗਾ।
ਦੇਸ਼ ਦੁਨੀਆ ਦੇ ਇਤਿਹਾਸ ਵਿਚ 14 ਅਗਸਤ ਦੀ ਤਰੀਕ ਵਿਚ ਦਰਜ ਹੋਰ ਮੁੱਖ ਘਟਨਾਵਾਂ ਦਾ ਲੜੀਵਾਰ ਬਿਓਰਾ ਇਸ ਤਰ੍ਹਾਂ ਹੈ :-
1862 : ਬੰਬਈ ਹਾਈ ਕੋਰਟ ਦੀ ਸਥਾਪਨਾ।
1908 : ਇੰਗਲੈਂਡ ਦੇ ਫੋਕੇਸਟੋਨ ਵਿਚ ਪਹਿਲਾ ਸੁੰਦਰਤਾ ਮੁਕਾਬਲੇ ਦਾ ਆਯੋਜਨ।
1917 : ਚੀਨ ਨੇ ਜਰਮਨੀ ਅਤੇ ਆਸਟਰੀਆ ਵਿਰੁੱਧ ਜੰਗ ਦਾ ਐਲਾਨ ਕੀਤਾ।
1924 : ਪ੍ਰਸਿੱਧ ਲੇਖਕ ਅਤੇ ਪੱਤਰਕਾਰ ਕੁਲਦੀਪ ਨੈਯਰ ਦਾ ਜਨਮ। 
1938 : ਬੀ. ਬੀ. ਸੀ. ਦੀ ਪਹਿਲੀ ਫੀਚਰ ਫਿਲਮ (ਸਟੂਡੈਂਟ ਆਫ ਪ੍ਰਾਗ) ਟੀ. ਵੀ.'ਤੇ ਪ੍ਰਸਾਰਿਤ।
1947 : ਭਾਰਤ ਦੀ ਵੰਡ, ਪਾਕਿਸਤਾਨ ਵੱਖਰਾ ਰਾਸ਼ਟਰ ਬਣਿਆ।
1968 : ਮੋਰਾਰਜੀ ਦੇਸਾਈ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਤ।
1971 : ਬਹਿਰੀਨ ਨੂੰ 110 ਸਾਲ ਬਾਅਦ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਮਿਲੀ।
1975 : ਪਾਕਿਸਤਾਨੀ ਫੌਜ ਨੇ ਰਾਸ਼ਟਰਪਤੀ ਮੁਜੀਬ ਉਰ-ਰਹਿਮਾਨ ਦਾ ਤਖਤਾ ਪਲਟ ਕੀਤਾ। 
2003 : ਪੂਰਬੀ ਅਮਰੀਕਾ ਅਤੇ ਕੈਨੇਡਾ ਵਿਚ ਲੰਬੇ ਸਮੇਂ ਤਕ ਬਿਜਲੀ ਸਪਲਾਈ ਠੱਪ, ਜਿਸ ਦਾ ਅਸਰ ਨਿਊਯਾਰਕ ਅਤੇ ਓਟਾਵਾ ਵਰਗੇ ਵੱਡੇ ਸ਼ਹਿਰਾਂ 'ਚ ਵੀ ਪਿਆ।
2006 : ਸੰਯੁਕਤ ਰਾਸ਼ਟਰ ਦੀ ਪਹਿਲ 'ਤੇ ਇਜ਼ਰਾਈਲ ਅਤੇ ਦੱਖਣੀ ਲੇਬਨਾਨ 'ਚ 5 ਹਫਤੇ ਤੋਂ ਜਾਰੀ ਸੰਘਰਸ਼ ਰੁਕਿਆ। 
2006 : ਇਰਾਕ ਦੇ ਅਲ-ਕਾਹਤਾਨੀਆਹ ਵਿਚ ਬੰਬਾਰੀ ਵਿਚ 400 ਲੋਕ ਮਾਰੇ ਗਏ। 
2013 : ਮਿਸਰ 'ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪ 'ਚ 638 ਲੋਕ ਮਾਰੇ ਗਏ।


Tanu

Content Editor

Related News