ਬਿਨਾਂ ਮੇਹਰਮ ਦੇ 1320 ਔਰਤਾਂ ਹੱਜ ਜਾਣ ਦੀ ਤਿਆਰੀ ''ਚ, ਸਭ ਤੋਂ ਵਧ ਕੇਰਲ ਤੋਂ

Friday, Jan 05, 2018 - 05:28 PM (IST)

ਬਿਨਾਂ ਮੇਹਰਮ ਦੇ 1320 ਔਰਤਾਂ ਹੱਜ ਜਾਣ ਦੀ ਤਿਆਰੀ ''ਚ, ਸਭ ਤੋਂ ਵਧ ਕੇਰਲ ਤੋਂ

ਨਵੀਂ ਦਿੱਲੀ— ਭਾਰਤੀ ਹੱਜ ਕਮੇਟੀ ਨੇ ਸੂਚਨਾ ਦਿੱਤੀ ਹੈ ਕਿ ਨਵੀਂ ਹੱਜ ਨੀਤੀ ਲਾਗੂ ਕਰਨ ਤੋਂ ਬਾਅਦ ਇਸ ਵਾਰ 1,320 ਅਰਜ਼ੀਆਂ ਉਨ੍ਹਾਂ ਔਰਤਾਂ ਦੀਆਂ ਹਨ, ਜੋ 'ਮੇਹਰਮ' ਦੇ ਬਿਨ ਹੱਜ 'ਤੇ ਜਾਣ ਦੀ ਤਿਆਰੀ 'ਚ ਹਨ। ਭਾਰਤੀ ਹੱਜ ਕਮੇਟੀ ਨੇ ਇਨ੍ਹਾਂ ਸਾਰੀਆਂ ਔਰਤਾਂ ਦੀਆਂ ਅਰਜ਼ੀਆਂ ਸਵੀਕਾਰ ਕਰ ਲਈਆਂ ਹਨ। ਨਵੀਂ ਹੱਜ ਨੀਤੀ ਅਨੁਸਾਰ 45 ਸਾਲ ਜਾਂ ਇਸ ਤੋਂ ਵਧ ਉਮਰ ਦੀਆਂ ਔਰਤਾਂ ਦੇ ਹੱਜ 'ਤੇ ਜਾਣ ਲਈ ਮੇਹਰਮ ਦੀ ਪਾਬੰਦੀ ਹਟਾ ਲਈ ਗਈ ਹੈ। ਮੇਹਰਮ ਉਹ ਸ਼ਖਸ ਹੁੰਦਾ ਹੈ, ਜਿਸ ਨਾਲ ਔਰਤ ਦਾ ਵਿਆਹ ਨਹੀਂ ਹੋ ਸਕਦਾ ਮਤਲਬ ਬੇਟਾ, ਪਿਤਾ ਅਤੇ ਸਕਾ ਭਰਾ।
ਜ਼ਿਕਰਯੋਗ ਹੈ ਕਿ 'ਮੇਹਰਮ' ਕਾਰਨ ਪਹਿਲਾਂ ਬਹੁਤ ਸਾਰੀਆਂ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਤਾਂ ਵਿੱਤੀ ਅਤੇ ਦੂਜੇ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਸਿਰਫ ਇਸ ਪਾਬੰਦੀ ਕਾਰਨ ਉਹ ਹੱਜ ਨਹੀਂ ਜਾ ਪਾਉਂਦੀਆਂ ਸਨ। ਹੱਜ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਕਸੂਦ ਅਹਿਮਦ ਖਾਨ ਨੇ ਦੱਸਿਆ,''ਇਸ ਵਾਰ 370,000 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ, ਜਿਸ 'ਚ ਸਭ ਤੋਂ ਬਾਅਦ 67 ਹਜ਼ਾਰ ਅਰਜ਼ੀਆਂ ਕੇਰਲ ਤੋਂ ਆਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕੁੱਲ 1,320 ਔਰਤਾਂ ਨੇ 'ਮੇਹਰਮ' ਦੇ ਬਿਨਾਂ ਹੱਜ ਜਾਣ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ ਇਨ੍ਹਾਂ ਸਾਰੀਆਂ ਦੀਆਂ ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ ਹਨ। ਹੱਜ ਅਰਜ਼ੀ ਦੀ ਆਖਰੀ ਤਾਰੀਕ 22 ਦਸੰਬਰ ਸੀ। ਖਾਨ ਨੇ ਕਿਹਾ,''ਮੇਹਰਮ ਦੇ ਬਿਨਾਂ ਹੱਜ 'ਤੇ ਜਾਣ ਲਈ ਸਭ ਤੋਂ ਵਧ ਕੇਰਲ ਦੀਆਂ ਔਰਤਾਂ ਨੇ ਅਰਜ਼ੀ ਦਿੱਤੀ ਹੈ। ਰਾਜ ਦੀਆਂ 1100 ਤੋਂ ਵਧ ਔਰਤਾਂ ਨੇ ਅਰਜ਼ੀ ਦਿੱਤੀ।'' ਕੇਂਦਰ ਸਰਕਾਰ ਵੱਲੋਂ ਨਵੀਂ ਹੱਜ ਨੀਤੀ ਲਾਗੂ ਕਰਨ ਦੇ ਬਾਅਦ ਇਹ ਪਹਿਲਾ ਹੱਜ ਹੋਵੇਗਾ। ਹੱਜ ਲਈ ਭਾਰਤ ਦਾ ਕੋਟਾ ਇਕ ਲੱਖ 70 ਹਜ਼ਾਰ ਹੱਜ ਯਾਤਰੀਆਂ ਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੱਜ ਅਰਜ਼ੀ ਦੀ ਗਿਣਤੀ 'ਚ ਕਮੀ ਆਈ ਹੈ। ਬੀਤੇ ਸਾਲ ਚਾਰ ਲੱਖ ਤੋਂ ਵਧ ਅਰਜ਼ੀਆਂ ਆਈਆਂ ਸਨ। ਖਾਨ ਦਾ ਕਹਿਣਾ ਹੈ,''ਪਹਿਲੇ ਚਾਰ ਵਾਰ ਅਰਜ਼ੀਆਂ ਕਰਨ ਦਾ ਮੌਕਾ ਜ਼ਰੂਰੀ ਰੂਪ ਨਾਲ ਮਿਲਣ ਦੀ ਵਿਵਸਥਾ ਸੀ ਪਰ ਇਸ ਵਾਰ ਇਸ ਨੂੰ ਖਤਮ ਕਰ ਦਿੱਤਾ ਗਿਆ। ਇਹੀ ਕਾਰਨ ਹੈ ਕਿ ਅਰਜ਼ੀਕਰਤਾਵਾਂ ਦੀ ਗਿਣਤੀ 'ਚ ਕਮੀ ਆਈ ਹੈ।'' ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ 7 ਜਨਵਰੀ ਨੂੰ ਸਾਊਦੀ ਅਰਬ 'ਚ ਹੋਣਗੇ, ਜਿੱਥੇ ਸਾਊਦੀ ਅਰਬ ਦੇ ਹੱਜ ਮਾਮਲਿਆਂ ਦੇ ਮੰਤਰੀ ਨਾਲ ਸਮਝੌਤੇ 'ਤੇ ਦਸਤਖ਼ਤ ਕਰਨਗੇ। ਇਸ ਦੌਰਾਨ ਭਾਰਤ ਹੱਜ ਕੋਟੇ 'ਚ ਵਾਧੇ ਦੀ ਮੰਗ ਕਰੇਗਾ।


Related News